ਭਾਰਤ ’ਤੇ ਅਮਰੀਕੀ ਪਾਬੰਦੀਆਂ ਦਾ ਖਤਰਾ ਬਰਕਰਾਰ

ਭਾਰਤ ’ਤੇ ਅਮਰੀਕੀ ਪਾਬੰਦੀਆਂ ਦਾ ਖਤਰਾ ਬਰਕਰਾਰ

ਅਮਰੀਕਾ ਦੀ ਦੱਖਣੀ ਤੇ ਮੱਧ ਏਸ਼ੀਆ ਦੇ ਮਾਮਲਿਆਂ ਦੀ ਪ੍ਰਿੰਸੀਪਲ ਡਿਪਟੀ ਸਹਾਇਕ ਸਕੱਤਰ ਐਲਿਸ ਵੈੱਲਜ਼ ਨੇ ਕਿਹਾ ਹੈ ਕਿ ਰੂਸ ਤੋਂ ਬਹੁ-ਅਰਬ ਡਾਲਰ ਦੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਖਰੀਦ ਕਾਰਨ ਭਾਰਤ ’ਤੇ ਹਾਲੇ ਵੀ ਅਮਰੀਕੀ ਪਾਬੰਦੀਆਂ ਦਾ ਖਦਸ਼ਾ ਬਰਕਰਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਤਕਨਾਲੋਜੀਆ ਅਤੇ ਪਲੇਟਫਾਰਮਸ ਪ੍ਰਤੀ ਰਣਨੀਤਿਕ ਵਚਨਬੱਧਤਾ ਦੇਣੀ ਹੋਵੇਗੀ। ਭਾਰਤ ਨੇ ਅਮਰੀਕਾ ਦੀਆਂ ਚਿਤਾਵਨੀਆਂ ਦੇ ਬਾਵਜੂਦ ਅਕਤੂਬਰ 2018 ਵਿਚ ਐੱਸ-400 ਏਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਦੀਆਂ ਪੰਜ ਇਕਾਈਆਂ ਖਰੀਦਣ ਲਈ ਰੂਸ ਨਾਲ ਪੰਜ ਅਰਬ ਡਾਲਰ ਦਾ ਸੌਦਾ ਕੀਤਾ ਸੀ।ਅਮਰੀਕਾ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਭਾਰਤ ਇਸ ਸੌਦੇ ਨੂੰ ਅੱਗੇ ਵਧਾਉਂਦਾ ਹੈ ਤਾਂ ਉਸ ਨੂੰ ਅਮਰੀਕਾ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ad