ਭਾਰਤ ਸਰਕਰ ਦੇ ਕੁੱਝ ਕਦਮ ਜਮਹੂਰੀ ਕਦਰਾਂ ਕੀਮਤਾਂ ਵਿਰੁੱਧ: ਅਮਰੀਕੀ ਉੱਚ ਅਧਿਕਾਰੀ

ਅਮਰੀਕਾ ਦੇ ਉੱਚ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਭਾਰਤ ਮਜ਼ਬੂਤ ਕਾਨੂੰਨ ਵਿਵਸਥਾ ਪ੍ਰਣਾਲੀ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਬਣਿਆ ਹੋਇਆ ਹੈ ਪਰ ਭਾਰਤ ਸਰਕਾਰ ਦੇ ਕੁਝ ਕਦਮਾਂ, ਜਿਨ੍ਹਾਂ ਵਿਚ ਪ੍ਰਗਟਾਵੇ ਦੀ ਆਜ਼ਾਦੀ ’ਤੇ ਪਾਬੰਦੀਆਂ ਸ਼ਾਮਲ ਹਨ, ਨੇ ਚਿੰਤਾਵਾਂ ਪੈਦਾ ਕੀਤੀਆਂ ਹਨ, ਜੋ ਉਸ ਦੀਆਂ ਜਮਹੂਰੀ ਕਦਰਾਂ ਕੀਮਤਾਂ ਦੇ ਵਿਰੁੱਧ ਹਨ। ਦੱਖਣੀ ਅਤੇ ਮੱਧ ਏਸ਼ੀਆ ਲਈ ਕਾਰਜਕਾਰੀ ਉਪ ਵਿਦੇਸ਼ ਮੰਤਰੀ ਡੀਨ ਥੌਮਸਨ ਨੇ ਸਦਨ ਦੀ ਵਿਦੇਸ਼ੀ ਮਾਮਲਿਆਂ (ਮੱਧ ਏਸ਼ੀਆ) ਦੀ ਉਪ ਕਮੇਟੀ ਵਿੱਚ ਹਿੰਦ ਪ੍ਰਸ਼ਾਂਤ ਖੇਤਰ ਵਿਚਲੀ ਜਮਹੂਰੀਅਤ ਬਾਰੇ ਸੁਣਵਾਈ ਦੌਰਾਨ ਇਹ ਟਿੱਪਣੀਆਂ ਕੀਤੀਆਂ।