ਪ੍ਰਧਾਨ ਮੰਤਰੀ ਮੋਦੀ ਵੱਲੋਂ ਕੰਬੋਡਿਆਈ ਹਮਰੁਤਬਾ ਨਾਲ ਦੁਵੱਲੀ ਮਜ਼ਬੂਤ ਭਾਈਵਾਲੀ ਬਾਰੇ ਚਰਚਾ

ਪ੍ਰਧਾਨ ਮੰਤਰੀ ਮੋਦੀ ਵੱਲੋਂ ਕੰਬੋਡਿਆਈ ਹਮਰੁਤਬਾ ਨਾਲ ਦੁਵੱਲੀ ਮਜ਼ਬੂਤ ਭਾਈਵਾਲੀ ਬਾਰੇ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੰਬੋਡਿਆਈ ਹਮਰੁਤਬਾ ਹੁਨ ਸੇਨ ਨਾਲ ਵਰਚੁਅਲ ਮੀਟਿੰਗ ਦੌਰਾਨ ਮਜ਼ਬੂਤ ਭਾਈਵਾਲੀ ਦੇ ਵਿਕਾਸ ਦੀ ਸਮੀਖਿਆ ਅਤੇ ਮੀਕੌਂਗ-ਗੰਗਾ ਅਪਰੇਸ਼ਨ ਫਰੇਮਵਰਕ ਤਹਿਤ ਤੁਰੰਤ ਪ੍ਰਭਾਵ ਵਾਲੇ ਪ੍ਰਾਜੈਕਟਾਂ ’ਤੇ ਚਰਚਾ ਕੀਤੀ ਹੈ। ਵਰਚੁਅਲ ਮੀਟਿੰਗ ਦੌਰਾਨ ਦੋਵੇਂ ਨੇਤਾਵਾਂ ਨੇ  ਵਪਾਰ ਤੇ ਨਿਵੇਸ਼ ਖੇਤਰਾਂ ਵਿੱਚ ਸਹਿਯੋਗ, ਮਨੁੱਖੀ ਸਰੋਤ ਵਿਕਾਸ, ਰੱਖਿਆ ਤੇ ਸੁਰੱਖਿਆ, ਵਿਕਾਸ ਸਹਿਯੋਗ, ਕੁਨੈਕਟਿਵੀ, ਮਹਾਮਾਰੀ ਤੋਂ ਬਾਅਦ ਆਰਥਿਕ ਰਿਕਵਰੀ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧ ਆਦਿ ਸਣੇ ਸਾਰੇ ਦੁਵੱਲੇ ਮੁੱਦਿਆਂ ’ਤੇ ਵਿਆਪਕ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਨੇ ਦੁਵੱਲੇ ਸਹਿਯੋਗ ’ਤੇ ਤਸੱਲੀ ਪ੍ਰਗਟਾਈ ਹੈ। ਬਿਆਨ ਮੁਤਾਬਕ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਕੰਬੋਡੀਆ ਨੂੰ ਭਾਰਤ ਨਾਲ ਜੋੜਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਜਦਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਭਾਰਤ ਦੀ ਐਕਟ ਈਸਟ ਪਾਲਿਸੀ’ ਵਿੱਚ ਕੰਬੋਡੀਆ ਦੀ ਬਹੁਮੁੱਲੀ ਭੂਮਿਕਾ ’ਤੇ ਜ਼ੋਰ ਦਿੱਤਾ ਗਿਆ।

ad