ਭਾਰਤ-ਈ. ਯੂ. ਵਿਚਕਾਰ ਵਪਾਰ, ਨਿਵੇਸ਼ ਬਾਰੇ ਉੱਚ ਪੱਧਰੀ ਗੱਲਬਾਤ

ਭਾਰਤ-ਈ. ਯੂ. ਵਿਚਕਾਰ ਵਪਾਰ, ਨਿਵੇਸ਼ ਬਾਰੇ ਉੱਚ ਪੱਧਰੀ ਗੱਲਬਾਤ

ਨਵੀਂ ਦਿੱਲੀ- ਭਾਰਤ ਤੇ ਯੂਰਪੀ ਸੰਘ (ਈ. ਯੂ.) ਵਿਚਕਾਰ ਪਹਿਲੀ ਉੱਚ ਪੱਧਰੀ ਵਾਰਤਾ (ਐੱਚ. ਐੱਲ. ਡੀ.) ਵਿਚ ਦੋ-ਪੱਖੀ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਹੋਈ। 
ਵਣਜ ਮੰਤਰਾਲਾ ਨੇ ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਹੋਈ ਇਸ ਬੈਠਕ ਦੀ ਸਹਿ-ਪ੍ਰਧਾਨਗੀ ਵਣਜ ਅਤੇ ਉਦਯੋਗ ਮਤੰਰੀ ਪਿਊਸ਼ ਗੋਇਲ ਅਤੇ ਯੂਰਪੀ ਸੰਘ ਦੇ ਕਾਰਜਕਾਰੀ ਉਪ ਮੁਖੀ ਤੇ ਵਪਾਰ ਕਮਿਸ਼ਨਰ ਵਾਲਡਿਸ ਡੋਮਬ੍ਰੋਵਿਸਕਸ ਨੇ ਕੀਤੀ। 
ਬੈਠਕ ਵਿਚ ਮੰਤਰੀਆਂ ਵਿਚਕਾਰ ਨਿਰੰਤਰ ਸੰਪਰਕ ਜ਼ਰੀਏ ਦੋ-ਪੱਖੀ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜਬੂਤ ਕਰਨ 'ਤੇ ਸਹਿਮਤੀ ਬਣੀ। ਮੰਤਰੀਆਂ ਵਿਚ ਤਿੰਨ ਮਹੀਨਿਆਂ ਅੰਦਰ ਵੱਖ-ਵੱਖ ਦੋਪ-ਪੱਖੀ ਵਪਾਰ ਅਤੇ ਨਿਵੇਸ਼ ਮੁੱਦਿਆਂ 'ਤੇ ਇਕ ਰਾਇ ਬਣਾਉਣ ਲਈ ਇਕ ਹੋਰ ਬੈਠਕ ਦੀ ਸਹਿਮਤੀ ਬਣੀ। ਇਨ੍ਹਾਂ ਵਿਚ ਰੈਗੂਲੇਟਰੀ ਵਾਰਤਾ ਵੀ ਸ਼ਾਮਲ ਹੈ।
 

sant sagar