ਪਾਕਿ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼, ਕੋਲ ਹਨ ਬਿਨਾਂ ਨਿਗਰਾਨੀ ਦੇ ਪ੍ਰਮਾਣੂ ਹਥਿਆਰ : ਬਾਈਡੇਨ

ਪਾਕਿ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼, ਕੋਲ ਹਨ ਬਿਨਾਂ ਨਿਗਰਾਨੀ ਦੇ ਪ੍ਰਮਾਣੂ ਹਥਿਆਰ : ਬਾਈਡੇਨ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ਨੀਵਾਰ ਪਾਕਿਸਤਾਨ ਨੂੰ ਦੁਨੀਆ ਦਾ ਸਭ ਤੋਂ ਖ਼ਤਰਨਾਕ ਦੇਸ਼ ਕਰਾਰ ਦਿੱਤਾ ਅਤੇ ਕਿਹਾ ਕਿ ਉਸ ਕੋਲ ਬਿਨਾਂ ਕਿਸੇ ਨਿਗਰਾਨੀ ਦੇ ਪ੍ਰਮਾਣੂ ਹਥਿਆਰ ਹਨ। ਲਾਸ ਏਂਜਲਸ ’ਚ ਡੈਮੋਕ੍ਰੇਟਿਕ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਕਦਿਆਂ ਬਾਈਡੇਨ ਨੇ ਚੀਨ ਅਤੇ ਰੂਸ ਨੂੰ ਲੈ ਕੇ ਅਮਰੀਕੀ ਵਿਦੇਸ਼ ਨੀਤੀ ’ਤੇ ਚਰਚਾ ਦੌਰਾਨ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਲੱਗਦੀਆਂ ਹਨ। ਅਸੀਂ ਇਸ ਨੂੰ ਕਿਵੇਂ ਸੰਭਾਲਦੇ ਹਾਂ, ਰੂਸ ’ਚ ਜੋ ਹੋ ਰਿਹਾ ਹੈ , ਉਸ ਨਾਲ ਕਿਵੇਂ ਨਜਿੱਠਣਾ ਹੈ, ਬਾਰੇ ਅਸੀਂ ਡੂੰਘਾਈ ਨਾਲ ਵਿਚਾਰ ਕਰ ਰਹੇ ਹਾਂ।
ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਨਾਲ ਇਸਲਾਮਾਬਾਦ ਦੇ ਸਬੰਧ ਅਮਰੀਕਾ ਦੇ ਹਿੱਤ ’ਚ ਨਹੀਂ ਹਨ। ਉਨ੍ਹਾਂ ਅਮਰੀਕਾ-ਪਾਕਿਸਤਾਨ ਸਬੰਧਾਂ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਦਾ ਕਦੇ ਪਾਕਿਸਤਾਨ ਅਤੇ ਅਮਰੀਕਾ ਨੂੰ ਫਾਇਦਾ ਨਹੀਂ ਹੋਇਆ ਹੈ। ਹੁਣ ਅਮਰੀਕਾ ਨੂੰ ਸੋਚਣਾ ਚਾਹੀਦਾ ਹੈ ਕਿ ਪਾਕਿਸਤਾਨ ਨਾਲ ਸਬੰਧ ਕਾਇਮ ਰੱਖਣ ਨਾਲ ਅਮਰੀਕਾ ਨੂੰ ਕੀ ਫਾਇਦਾ ਹੋ ਰਿਹਾ ਹੈ।
ਆਉਣ ਵਾਲੇ ਸਮੇਂ ’ਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਿੰਨੇ ਮਜ਼ਬੂਤ ​​ਅਤੇ ਲਾਭਦਾਇਕ ਹੋ ਸਕਦੇ ਹਨ, ਇਸ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਸਵੀਡਨ ਦੇ ਥਿੰਕ ਟੈਂਕ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਰਿਪੋਰਟ ਅਨੁਸਾਰ ਚੀਨ ਅਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ। ਇਸ ਸਮੇਂ ਚੀਨ ਕੋਲ 320 ਅਤੇ ਪਾਕਿਸਤਾਨ ਕੋਲ 160 ਪ੍ਰਮਾਣੂ ਹਥਿਆਰ ਹਨ। ਭਾਰਤ ਕੋਲ 150 ਪ੍ਰਮਾਣੂ ਹਥਿਆਰ ਹਨ।

ad