ਬੀ.ਐੱਨ. ਸ਼ਰਮਾ ਨੇ ਇੰਝ ਛੋਟੇ ਪਰਦੇ ਤੋਂ ਤੈਅ ਕੀਤਾ ਪੰਜਾਬੀ ਸਿਨੇਮਾ ਤੱਕ ਦਾ ਸਫ਼ਰ

ਬੀ.ਐੱਨ. ਸ਼ਰਮਾ ਨੇ ਇੰਝ ਛੋਟੇ ਪਰਦੇ ਤੋਂ ਤੈਅ ਕੀਤਾ ਪੰਜਾਬੀ ਸਿਨੇਮਾ ਤੱਕ ਦਾ ਸਫ਼ਰ

ਜਲੰਧਰ  : ਹਰ ਪੰਜਾਬੀ ਫ਼ਿਲਮ ਵਿਚ ਆਪਣੇ ਹਾਸੇ ਤੇ ਦਮਦਾਰ ਕਿਰਦਾਰ ਨਾਲ ਜਾਨ ਪਾ ਦੇਣ ਵਾਲੇ ਪ੍ਰਸਿੱਧ ਅਦਾਕਾਰਾ ਬੀ.ਐੱਨ ਸ਼ਰਮਾ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ। ਬੀ.ਐੱਨ ਸ਼ਰਮਾ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਉਹਨਾਂ ਦਾ ਟੀ. ਵੀ. ਡੈਬਿਊ ਸਾਲ 1985 ‘ਚ ਇੱਕ ਟੀ. ਵੀ. ਸ਼ੋਅ ਰਾਹੀਂ ਹੋਇਆ ਸੀ।
ਬੀ. ਐੱਨ. ਸ਼ਰਮਾ ਨੇ ਮਸ਼ਹੂਰ ਪੰਜਾਬੀ ਅਦਾਕਾਰ ਮਰਹੂਮ ਜਸਪਾਲ ਭੱਟੀ ਜੀ ਦੇ ਟੀ. ਵੀ. ਸੀਰੀਅਲ ‘ਚ ਵੀ ਕੰਮ ਕੀਤਾ ਸੀ। ਜਦੋਂ ਬੀ.ਐੱਨ. ਸ਼ਰਮਾ ਫ਼ਿਲਮਾਂ ‘ਚ ਆਏ ਤਾਂ ਉਹਨਾਂ ਨੂੰ ਖ਼ਲਨਾਇਕ ਦਾ ਕਿਰਦਾਰ ਮਿਲ ਰਿਹਾ ਸੀ ਪਰ ਅੱਜ ਕੱਲ ਉਹ ਇੱਕ ਕਾਮੇਡੀਅਨ ਦੇ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਰਹੇ ਹਨ। ਅਜਿਹੀ ਕੋਈ ਪੰਜਾਬੀ ਫ਼ਿਲਮ ਨਹੀਂ ਹੋਣੀ, ਜਿਸ ‘ਚ ਬੀ.ਐੱਨ. ਸ਼ਰਮਾ ਦੀ ਕਾਮੇਡੀ ਦਾ ਤੜਕਾ ਨਾ ਲੱਗਿਆ ਹੋਵੇ। 

sant sagar