ਅਮਰੀਕਾ ਦੇ ਸਕੂਲ ’ਚ ਚੱਲੀਆਂ ਗੋਲ਼ੀਆਂ, 3 ਦੀ ਹੋਈ ਮੌਤ

ਅਮਰੀਕਾ ਦੇ ਸਕੂਲ ’ਚ ਚੱਲੀਆਂ ਗੋਲ਼ੀਆਂ, 3 ਦੀ ਹੋਈ ਮੌਤ

ਵਾਸ਼ਿੰਗਟਨ- ਅਮਰੀਕਾ ਦੇ ਮਿਸੌਰੀ ਸੂਬੇ ਦੇ ਸੈਂਟ ਲੁਈਸ ’ਚ ਇਕ ਹਾਈ ਸਕੂਲ ਵਿਚ ਗੋਲੀਬਾਰੀ ਦੌਰਾਨ ਸ਼ੱਕੀ ਸਮੇਤ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਰਿਪੋਰਟ ਮੁਤਾਬਕ ਬੰਦੂਕਧਾਰੀ ਸੋਮਵਾਰ ਸਵੇਰੇ 9 ਵਜੇ ਤੋਂ ਬਾਅਦ ਸੈਂਟਰਲ ਵਿਜ਼ੁਅਲ ਐਂਡ ਪ੍ਰਫਾਰਮਿੰਗ ਆਰਟਸ ਹਾਈ ਸਕੂਲ ’ਚ ਦਾਖ਼ਲ ਹੋਇਆ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸਕੂਲ ਭਵਨ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਸ਼ੱਕੀ ਬੰਦੂਕਧਾਰੀ ਨੇ ਕਿਵੇਂ ਸਕੂਲ ਵਿਚ ਐਂਟਰੀ ਕੀਤੀ। ਪੁਲਸ ਨੇ ਬੰਦੂਕਧਾਰੀ ਨੂੰ ਕੁਝ ਹੀ ਦੇਰ ’ਚ ਢੇਰ ਕਰ ਦਿੱਤਾ।

ad