ਅਮਰੀਕਾ ’ਚ ਭਾਰਤੀ ਪਰਿਵਾਰ ਦੀ ਔਸਤ ਆਮਦਨ 1,00,500 ਡਾਲਰ, ਜਾਇਦਾਦ ਤੇ ਸਿੱਖਿਆ ’ਚ ਨਿਕਲੇ ਅੱਗੇ : ਰਿਪੋਰਟ

ਅਮਰੀਕਾ ’ਚ ਭਾਰਤੀ ਪਰਿਵਾਰ ਦੀ ਔਸਤ ਆਮਦਨ 1,00,500 ਡਾਲਰ, ਜਾਇਦਾਦ ਤੇ ਸਿੱਖਿਆ ’ਚ ਨਿਕਲੇ ਅੱਗੇ : ਰਿਪੋਰਟ

ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਮੰਦੀ ਦੀ ਆਹਟ ਵਿਚਾਲੇ ਔਸਤ 1,00,500 ਡਾਲਰ ਦੀ ਪਰਿਵਾਰਕ ਆਮਦਨ ਅਤੇ 70 ਫੀਸਦੀ ਗ੍ਰੈਜੂਏਟਸ ਨਾਲ ਦੌਲਤ ਤੇ ਕਾਲਜ ਸਿੱਖਿਆ ਦੇ ਮਾਮਲੇ ’ਚ ਅਮਰੀਕਾ ’ਚ ਭਾਰਤੀ ਹੋਰ ਭਾਈਚਾਰਿਆਂ ਦੀ ਤੁਲਨਾ ’ਚ ਅੱਗੇ ਹਨ। ਇਕ ਸਰਵੇ ਮੁਤਾਬਕ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਦੀ ਔਸਤ ਆਮਦਨ 1 ਲੱਖ ਡਾਲਰ ਪ੍ਰਤੀ ਪਰਿਵਾਰ ਤੋਂ ਉਪਰ ਹੈ। ਯੂ. ਐੱਸ. ਜਨਗਣਨਾ ਬਿਊਰੋ ਦੀ ਰਿਪੋਰਟ ਮੁਤਾਬਕ ਭਾਰਤੀ ਪਰਿਵਾਰਾਂ ਦੀ ਆਮਦਨ 100,500 ਡਾਲਰ ਹੈ। ਇਸ ਤੋਂ ਬਾਅਦ ਫਿਲਪੀਨ, ਤਾਈਵਾਨ, ਸ਼੍ਰੀਲੰਕਾ ਤੇ ਜਾਪਾਨ ਦਾ ਨੰਬਰ ਹੈ। ਜਿੱਥੇ ਕ੍ਰਮਵਾਰ ਆਮਦਨ ਫਿਲਪੀਨ 89,300, ਤਾਈਵਾਨ 82,500, ਸ਼੍ਰੀਲੰਕਾ 74,600, ਜਾਪਾਨ 72,300 ਪਰਿਵਾਰ ਪ੍ਰਤੀ ਡਾਲਰ ਹੈ। ਉਥੇ ਹੀ ਚੀਨ ਦੀ ਪ੍ਰਤੀ ਪਰਿਵਾਰ ਔਸਤ ਆਮਦਨ 69,100 ਡਾਲਰ ਹੈ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਸਾਰੇ ਦੇਸ਼ਾਂ ਦੀ ਆਮਦਨ ’ਚ ਗਿਰਾਵਟ ਆਈ ਹੈ।
ਪਿਛਲੇ ਸਾਲ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਅਮਰੀਕਾ ’ਚ ਔਸਤ 1,23,700 ਦੀ ਪਰਿਵਾਰਕ ਆਮਦਨ ਸੀ ਅਤੇ 79 ਫੀਸਦੀ ਗ੍ਰੈਜੂਏਟ ਸਨ। ਪਿਛਲੇ ਤਿੰਨ ਦਹਾਕਿਆਂ ’ਚ ਅਮਰੀਕਾ ’ਚ ਏਸ਼ੀਅਨ ਵਜੋਂ ਪਛਾਣੇ ਜਾਣ ਵਾਲੇ ਲੋਕਾਂ ਦੀ ਗਿਣਤੀ ਲੱਗਭਗ ਤਿੰਨ ਗੁਣਾ ਹੋ ਗਈ ਹੈ। ਏਸ਼ੀਆਈ ਹੁਣ ਅਮਰੀਕਾ ਦੇ ਚਾਰ ਸਭ ਤੋਂ ਵੱਡੇ ਨਸਲੀ ਅਤੇ ਨਸਲੀ ਸਮੂਹਾਂ ’ਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਨ।
ਦਰਅਸਲ, ਕੋਰੋਨਾ ਮਹਾਮਾਰੀ ਤੋਂ ਬਾਅਦ ਅਮਰੀਕਾ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ’ਚ ਮਹਿੰਗਾਈ ਨੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਮਹਿੰਗਾਈ ਨੂੰ ਕੰਟਰੋਲ ਕਰਨ ਲਈ ਫੈਡਰਲ ਰਿਜ਼ਰਵ ਬੈਂਕ ਨੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ, ਜਿਸ ਦਾ ਅਸਰ ਲੋਕਾਂ ਦੀ ਆਮਦਨ ’ਤੇ ਵੀ ਪੈ ਰਿਹਾ ਹੈ।

sant sagar