ਬਾਇਡਨ ਵੱਲੋਂ ਚਾਰ ਭਾਰਤੀ-ਅਮਰੀਕੀਆਂ ਸਣੇ 1500 ਮੁਲਜ਼ਮਾਂ ਦੀ ਸਜ਼ਾ ਮੁਆਫ਼

ਬਾਇਡਨ ਵੱਲੋਂ ਚਾਰ ਭਾਰਤੀ-ਅਮਰੀਕੀਆਂ ਸਣੇ 1500 ਮੁਲਜ਼ਮਾਂ ਦੀ ਸਜ਼ਾ ਮੁਆਫ਼

ਵਾਸ਼ਿੰਗਟਨ(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚਾਰ ਭਾਰਤੀ-ਅਮਰੀਕੀਆਂ ਸਮੇਤ ਲਗਪਗ 1500 ਮੁਲਜ਼ਮਾਂ ਦੀ ਸਜ਼ਾ ਮੁਆਫ਼ ਕੀਤੀ ਹੈ। ਇਨ੍ਹਾਂ ਨੂੰ 17 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਮੁਆਫੀ ਵਾਲੇ ਇਨ੍ਹਾਂ ਚਾਰ ਭਾਰਤੀ-ਅਮਰੀਕੀਆਂ ਵਿੱਚ ਮੀਰਾ ਸਚਦੇਵ, ਬਾਬੂਭਾਈ ਪਟੇਲ, ਕ੍ਰਿਸ਼ਨਾ ਮੋਟੇ ਅਤੇ ਵਿਕਰਮ ਦੱਤਾ ਸ਼ਾਮਲ ਹਨ। ਬਾਇਡਨ ਨੇ ਕਿਹਾ, ‘ਅਮਰੀਕਾ ਸੰਭਾਵਨਾਵਾਂ ਅਤੇ ਦੂਜੇ ਮੌਕੇ ਦੇਣ ਦੇ ਵਾਅਦੇ ’ਤੇ ਬਣਿਆ ਹੈ। ਰਾਸ਼ਟਰਪਤੀ ਹੋਣ ਦੇ ਨਾਤੇ ਮੈਨੂੰ ਉਨ੍ਹਾਂ ਲੋਕਾਂ ਪ੍ਰਤੀ ਦਇਆ ਦਿਖਾਉਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਨੂੰ ਆਪਣੀ ਗਲਤੀ ’ਤੇ ਪਛਤਾਵਾ ਹੈ। ਉਨ੍ਹਾਂ ਕਿਹਾ, ‘ਅੱਜ ਮੈਂ ਉਨ੍ਹਾਂ 39 ਵਿਅਕਤੀਆਂ ਨੂੰ ਮੁਆਫ਼ ਕਰ ਰਿਹਾ ਹਾਂ, ਜਿਨ੍ਹਾਂ ਨੇ ਮੁੜ ਵਸੇਬੇ ਅਤੇ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਵਚਨਬੱਧਤਾ ਦਿਖਾਈ ਹੈ। ਮੈਂ ਲਗਪਗ 1,500 ਵਿਅਕਤੀਆਂ ਦੀ ਸਜ਼ਾ ਮੁਆਫ਼ ਕਰ ਰਿਹਾ ਹਾਂ।’ 
 

ad