ਬਚਤ ਯੋਜਨਾਵਾਂ ਚ ਪੈਸਾ ਨਿਵੇਸ਼ ਕਰਨ ਵਾਲਿਆਂ ਲਈ ਅਹਿਮ ਖ਼ਬਰ,ਜਾਣੋ ਕੀ ਰਹੇਗੀ ਵਿਆਜ ਦਰ

ਬਚਤ ਯੋਜਨਾਵਾਂ ਚ ਪੈਸਾ ਨਿਵੇਸ਼ ਕਰਨ ਵਾਲਿਆਂ ਲਈ ਅਹਿਮ ਖ਼ਬਰ,ਜਾਣੋ ਕੀ ਰਹੇਗੀ ਵਿਆਜ ਦਰ

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਜਨਤਕ ਭਵਿੱਖ ਫੰਡ ਅਤੇ ਡਾਕਘਰ ਦੇ ਬਚਤ ਖਾਤਿਆਂ ਸਮੇਤ ਸਾਰੀਆਂ ਛੋਟੀਆਂ ਬਚਤ ਸਕੀਮਾਂ ਵਿਚ ਕੀਤੇ ਗਏ ਨਿਵੇਸ਼ ਉੱਤੇ ਜੁਲਾਈ-ਸਤੰਬਰ ਤਿਮਾਹੀ ਦੀਆਂ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ। ਪੋਸਟ ਆਫਿਸ ਸੇਵਿੰਗ ਖਾਤੇ ਵਿਚ 4 ਪ੍ਰਤੀਸ਼ਤ ਵਿਆਜ ਅਜੇ ਵੀ ਉਪਲਬਧ ਹੋਵੇਗਾ। 1 ਤੋਂ 5 ਸਾਲ ਦੀ ਡਾਕਘਰ ਜਮ੍ਹਾਂ ਰਕਮ 'ਤੇ ਵਿਆਜ ਦਰ 5.5 ਤੋਂ 6.7 ਪ੍ਰਤੀਸ਼ਤ ਦੇ ਵਿਚਕਾਰ ਰਹੇਗੀ। 
ਸੁੱਕਨੀਆ ਸਮ੍ਰਿਧੀ ਯੋਜਨਾ 'ਤੇ ਮਿਲੇਗਾ ਇੰਨਾ ਵਿਆਜ
ਸਾਰੀਆਂ ਛੋਟੀਆਂ ਬਚਤ ਸਕੀਮਾਂ ਵਿਚੋਂ ਸਭ ਤੋਂ ਵੱਧ ਵਿਆਜ 7.6 ਪ੍ਰਤੀਸ਼ਤ ਦੀ ਦਰ ਨਾਲ ਸੁੱਕਨਿਆ ਸਮਰਿਤੀ ਯੋਜਨਾ ਵਿਚ ਕੀਤੇ ਗਏ ਨਿਵੇਸ਼ 'ਤੇ ਹੋਵੇਗਾ। ਕਿਸਾਨ ਵਿਕਾਸ ਪੱਤਰ ਜਿਹੜਾ ਕਿ 124 ਮਹੀਨਿਆਂ ਵਿਚ ਮਚਿਓਰ ਹੋਵੇਗਾ ਇਸ 'ਤੇ ਵਿਆਜ 6.9 ਪ੍ਰਤੀਸ਼ਤ ਦੀ ਦਰ ਨਾਲ ਨਿਵੇਸ਼ਕਾਂ ਨੂੰ ਪੇਸ਼ਕਸ਼ ਕੀਤੀ ਗਈ ਹੈ। 
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ 'ਤੇ 7.40% ਵਿਆਜ
5 ਸਾਲ ਦੀ ਆਰ.ਡੀ. 'ਤੇ 5.8 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ। ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿਚ ਕੀਤੇ ਗਏ ਨਿਵੇਸ਼ 'ਤੇ 7.40 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲੇਗਾ। ਮਹੀਨਾਵਾਰ ਆਮਦਨ ਸਕੀਮ (ਐਮਆਈਐਸ) 'ਤੇ 6.6 ਪ੍ਰਤੀਸ਼ਤ ਵਿਆਜ ਮਿਲੇਗਾ। ਪੀਪੀਐਫ ਨੂੰ ਪਿਛਲੀ ਤਿਮਾਹੀ ਵਿਚ 7.1 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਮਿਲ ਰਿਹਾ ਸੀ। ਹੁਣ ਅਗਲੀ ਤਿਮਾਹੀ ਜੁਲਾਈ-ਸਤੰਬਰ 2020 ਵਿਚ ਵੀ ਇਸੇ ਦਰ 'ਤੇ ਵਿਆਜ ਮਿਲਣਾ ਜਾਰੀ ਰਹੇਗਾ। ਨੈਸ਼ਨਲ ਸੇਵਿੰਗ ਸਰਟੀਫਿਕੇਟ (ਐੱਨ. ਐੱਸ. ਸੀ.) 'ਚ ਨਿਵੇਸ਼ 'ਤੇ ਵਿਆਜ 6.8 ਪ੍ਰਤੀਸ਼ਤ ਦੀ ਦਰ ਨਾਲ ਦਿੱਤਾ ਜਾਵੇਗਾ।

ad