ਫ਼ਿਲਮੀ ਸਿਤਾਰਿਆਂ ਵੱਲੋਂ ਮਾਵਾਂ ਨੂੰ ਸਿਜਦਾ

ਅੱਜ ਅਮਿਤਾਭ ਬੱਚਨ, ਸੰਜੈ ਦੱਤ, ਮਹੇਸ਼ ਬਾਬੂ, ਸੁਧੀਰ ਬਾਬੂ ਅਤੇ ਯਾਮੀ ਗੌਤਮ ਸਮੇਤ ਕਈ ਹੋਰ ਫ਼ਿਲਮੀ ਸਿਤਾਰਿਆਂ ਨੇ ਆਪਣੀਆਂ ਮਾਵਾਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਮਾਂ ਦਿਵਸ ਦੀ ਮੁਬਾਰਕਬਾਦ ਦਿੱਤੀ। ਅਮਿਤਾਭ ਬੱਚਨ ਨੇ ਇੱਕ ਕਲਿੱਪ ਵਿੱਚ ਸਾਰੀਆਂ ਮਾਵਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਲਿਖਿਆ,‘ਹਰ ਦਿਨ ਮਾਂ ਦਿਵਸ ਹੈ… ਦੁਨੀਆਂ ਦੀ ਸਭ ਤੋਂ ਸੋਹਣੀ ਮਾਂ … ਮੇਰੀ ਅੰਮਾ ਜੀ।’ ਉਨ੍ਹਾਂ ਲਿਖਿਆ,‘ਤੁਹਾਨੂੰ ਯਾਦ ਹੈ, ਜਦੋਂ ਤੁਸੀਂ ਬਿਮਾਰ ਸੀ ਅਤੇ ਉਸ ਨੇ ਤੁਹਾਡੀ ਦੇਖਭਾਲ ਕੀਤੀ ਸੀ। ਇਸ ਮਦਰਜ਼ ਡੇਅ ਮੌਕੇ, ਆਓ ਅਸੀਂ ਸਾਰੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰੀਏ ਅਤੇ ਆਪਣਿਆਂ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕਰੀਏ।’ ਉਨ੍ਹਾਂ ਲਿਖਿਆ,‘ਕਰੋਨਾ ਸੇ ਲੜਨਾ ਹੈ, ਡਰਨਾ ਨਹੀਂ ਹੈ! #ਇੰਡੀਆ ਫਾਈਟਸ ਕਰੋਨਾ।’
ਸਲਮਾਨ ਖਾਨ ਨੇ ਆਪਣੇ ਗੀਤ ‘ਤੇਰੇ ਬਿਨਾਂ’ ਗੀਤ ਦਾ ਟੀਜ਼ਰ ਸਾਂਝਾ ਕਰਦਿਆਂ ਲਿਖਿਆ,‘ਤੇਰੇ ਬਿਨਾਂ… ਵੱਲੋਂ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀ ਮੁਬਾਰਕਬਾਦ।’ ਪ੍ਰਿਯੰਕਾ ਚੋਪੜਾ ਅਤੇ ਕਰਨ ਜੌਹਰ ਨੇ ਵੀ ਇਸ ਮੌਕੇ ਮਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ। ਕਰੀਨਾ ਕਪੂਰ ਨੇ ਤੈਮੂਰ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਮਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ। ਅਨੁਸ਼ਕਾ ਸ਼ਰਮਾ ਨੇ ‘ਲਵ ਯੂ ਮਾਂ’ ਲਿਖਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ। ਯਾਮੀ ਗੌਤਮ, ਅਨੰਨਿਆ ਪਾਂਡੇ ਅਤੇ ਨੇਹਾ ਧੂਪੀਆ ਨੇ ਆਪੋ-ਆਪਣੇ ਅੰਦਾਜ਼ ’ਚ ਮਾਂ ਦਿਵਸ ਦੀ ਮੁਬਾਰਕਬਾਦ ਦਿੱਤੀ।