ਸਭ ਤੋਂ ਵੱਡਾ ਮੰਦਰ ਹੁਣ ਦਿਸੇਗਾ ਸਭ ਤੋਂ ਉੱਚਾ

ਸਭ ਤੋਂ ਵੱਡਾ ਮੰਦਰ ਹੁਣ ਦਿਸੇਗਾ ਸਭ ਤੋਂ ਉੱਚਾ

ਨਿਊਯਾਰਕ- ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਵਿੱਚ ਭਾਰਤੀ ਭਾਈਚਾਰੇ ਲਈ ਆਪਣੇ ਦਰਵਾਜ਼ੇ ਖੋਲ੍ਹਣ ਦੇ 13 ਸਾਲਾਂ ਦੇ ਬਾਅਦ ਸ਼੍ਰੀ ਵੈਂਕਟੇਸ਼ਵਰ ਨਾਂ ਦਾ ਮੰਦਰ ਨੂੰ ਇਸ ਸਾਲ 2022 ਵਿੱਚ ਦੀਵਾਲੀ 'ਤੇ ਇੱਕ ਨਵੇ ਕਿਸਮ ਦਾ ਆਕਾਰ ਦਿੱਤਾ ਗਿਆ, ਜਿਸ ਵਿਚ 87 ਫੁੱਟ ਉੱਚਾ ਟਾਵਰ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਉੱਤਰੀ ਅਮਰੀਕਾ ਵਿੱਚ ਆਪਣੀ ਕਿਸਮ ਦੇ ਸਭ ਤੋਂ ਉੱਚੇ, ਟਾਵਰ ਜਾਂ ਗੋਪੁਰਮ ਦਾ ਉਦਘਾਟਨ ਲੰਘੀ 24 ਅਕਤੂਬਰ ਨੂੰ ਉੱਤਰੀ ਕੈਰੋਲੀਨਾ ਦੇ ਗਵਰਨਰ ਰਾਏ ਕੂਪਰ ਦੁਆਰਾ ਕੀਤਾ ਗਿਆ ਸੀ ਅਤੇ ਹਜ਼ਾਰਾਂ ਭਾਰਤੀਆਂ ਨੇ ਉਦਘਾਟਨ ਦੇ ਬ੍ਰਹਮ ਪਲਾਂ ਵਿੱਚ ਖੁਸ਼ੀ ਮਨਾਈ। 
ਸੰਨ 2019 ਵਿੱਚ ਮਨਜ਼ੂਰੀ ਦਿੱਤੀ ਜਾਣ ਤੋਂ ਬਾਅਦ ਟਾਵਰ ਲਈ 2.5 ਮਿਲੀਅਨ ਡਾਲਰ ਦਾ ਫੰਡ ਇਕੱਠਾ ਹੋਇਆ ਜੋ ਇਸ ਮੰਦਰ ਦੇ "ਇੱਟ ਦਾਨ ਕਰੋ" ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਭਾਰਤੀ ਮੂਲ ਦੇ ਅਮਰੀਕੀਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ।
ਇਸ ਟਾਵਰ ਨੂੰ ਦੌਲਤ ਦੇ ਦੇਵਤੇ ਦੇ ਗੇਟਵੇ ਵਜੋਂ ਡੱਬ ਕੀਤਾ ਜਾਂਦਾ ਹੈ। ਜਿਸ ਨੂੰ "ਏਕਤਾ ਅਤੇ ਖੁਸ਼ਹਾਲੀ ਦਾ ਮੀਨਾਰ" ਨਾਮ ਦਿੱਤਾ ਗਿਆ। ਗੋਪੁਰਮ ਭਾਰਤ ਵਿੱਚ ਤਿਰੂਪਤੀ ਬਾਲਾਜੀ ਮੰਦਿਰ ਤੋਂ ਬਾਅਦ ਬਣਾਇਆ ਗਿਆ ਅਮਰੀਕਾ ਵਿੱਚ ਇਹ ਮੰਦਿਰ ਇੱਕ ਇਤਿਹਾਸਕ ਜੋੜ ਹੋਵੇਗਾ। ਇਸ ਮੰਦਿਰ  ਦੀ ਮੂਰਤੀ 9 ਫੁੱਟ ਅਤੇ  (1800 ਕਿਲੋਗ੍ਰਾਮ) ਭਾਰ ਦੀ ਹੈ।
ਹਾਲਾਂਕਿ ਨੀਂਹ ਪੱਥਰ ਦੀ ਰਸਮ 1999 ਵਿੱਚ ਆਯੋਜਿਤ ਕੀਤੀ ਗਈ ਸੀ, ਉਸਾਰੀ ਦਾ ਕੰਮ 2007 ਵਿੱਚ ਸ਼ੁਰੂ ਹੋਇਆ ਸੀ। ਮੰਦਰ ਦਾ ਉਦਘਾਟਨ ਸਮਾਰੋਹ ਅਤੇ ਮੂਰਤੀ ਦੀ ਰਸਮ ਇੰਨੀ ਸ਼ਾਨਦਾਰ ਸੀ ਕਿ ਇਸਦੀ ਲਾਗਤ 1 ਮਿਲੀਅਨ ਡਾਲਰ ਤੋਂ ਵੱਧ ਸੀ। ਪਿਛਲੇ ਦਹਾਕੇ ਤੋਂ ਇਹ ਮੰਦਰ ਭਾਰਤੀ ਜੀਵਨ ਅਤੇ ਸੱਭਿਆਚਾਰ ਦਾ ਕੇਂਦਰ ਬਣ ਗਿਆ ਹੈ।

ad