ਬਾਲੀਵੁੱਡ 'ਚ ਕੀ ਐਮੀ ਵਿਰਕ ਦਾ ਹੋਵੇਗਾ ਡਿਜੀਟਲ ਡੈਬਿਊ?

ਬਾਲੀਵੁੱਡ 'ਚ ਕੀ ਐਮੀ ਵਿਰਕ ਦਾ ਹੋਵੇਗਾ ਡਿਜੀਟਲ ਡੈਬਿਊ?

ਜਲੰਧਰ — ਕੋਰੋਨਾ ਦਾ ਕਹਿਰ ਫ਼ਿਲਮੀ ਦੁਨੀਆ 'ਤੇ ਵੀ ਪਿਆ ਹੈ, ਜਿਸ ਨਾਲ ਮਹਿੰਗੀਆਂ ਫਿਲਮਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਇਨ੍ਹਾਂ ਫਿਲਮ ਮੇਕਰਜ਼ ਨੇ ਆਪਣਾ ਨੁਕਸਾਨ ਘੱਟ ਕਰਨ ਲਈ ਇਕ ਹੱਲ ਲੱਭਿਆ ਹੈ। ਇਸ ਰਾਹੀਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਤਾਂ ਨਹੀਂ ਜਾ ਸਕਦਾ ਪਰ ਇਸ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।
ਫਿਲਮ ਮੇਕਰਜ਼ ਨੇ ਫੈਸਲਾ ਕੀਤਾ ਹੈ ਕਿ ਹੁਣ ਇਨ੍ਹਾਂ ਫਿਲਮਾਂ ਨੂੰ ਡਿਜੀਟਲੀ ਰਿਲੀਜ਼ ਕੀਤਾ ਜਾਵੇਗਾ। ਸਿਨੇਮਾ ਦੀ ਬਜਾਏ ਫ਼ਿਲਮਾਂ ਡਿਜੀਟਲ ਪਲੇਟਫਾਰਮ ਜਿਵੇਂ ਅਮੇਜ਼ਾਨ ਪ੍ਰਾਈਮ, ਨੈੱਟਫਲਿਕਸ, ਜ਼ੀ5 ਤੇ ਹੌਟਸਟਾਰ 'ਤੇ ਰਿਲੀਜ਼ ਕੀਤੀਆਂ ਜਾਣਗੀਆਂ। ਇਸੇ ਦੌਰਾਨ ਪੰਜਾਬੀ ਸੁਪਰਸਟਾਰ ਐਮੀ ਵਿਰਕ ਦੀ ਬਾਲੀਵੁੱਡ 'ਚ ਸ਼ੁਰੂਆਤ ਵੀ ਡਿਜੀਟਲੀ ਹੀ ਹੋਵੇਗੀ।
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਐਮੀ ਵਿਰਕ ਦੀ ਫਿਲਮ '83' ਪਹਿਲਾਂ ਹੀ ਮੁਅੱਤਲ ਕੀਤੀ ਜਾ ਚੁੱਕੀ ਹੈ। ਉਧਰ ਐਮੀ ਦੀ ਦੂਜੀ ਬਾਲੀਵੁੱਡ ਫਿਲਮ 'ਭੁਜ' ਦੀਆਂ ਵੀ ਡਿਜੀਟਲੀ ਰਿਲੀਜ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
'ਭੁਜ' ਤੋਂ ਇਲਾਵਾ ਓ. ਟੀ. ਟੀ. ਪਲੇਟਫਾਰਮ 'ਤੇ ਅਕਸ਼ੇ ਕੁਮਾਰ ਦੀ 'ਲਕਸ਼ਮੀ ਬੌਂਬ', ਅਮਿਤਾਭ ਬੱਚਨ ਤੇ ਆਯੁਸ਼ਮਾਨ ਖੁਰਾਣਾ ਦੀ 'ਗੁਲਾਬੋ ਸਿਤਾਬੋ' ਤੇ ਜਾਨ੍ਹਵੀ ਕਪੂਰ ਦੀ 'ਗੁੰਜਨ ਸਕਸੈਨਾ' ਵੀ ਡਿਜੀਟਲੀ ਰਿਲੀਜ਼ ਹੋਣਗੀਆਂ।

sant sagar