ਪੰਜਾਬ ਸਾਰਕਾਰ ਦਾ ਬਜ਼ਟ ਲੋਕ ਹਿਤੈਸ਼ੀ : ਆਪ ਆਗੂ

ਪੰਜਾਬ ਸਾਰਕਾਰ ਦਾ ਬਜ਼ਟ ਲੋਕ ਹਿਤੈਸ਼ੀ : ਆਪ ਆਗੂ

ਸ੍ਰੀ ਅਨੰਦਪੁਰ ਸਾਹਿਬ, : ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਦੂਰ ਅੰਦਸ਼ੀ ਅਤੇ ਅਗਾਂਹਵਾਧੂ ਸੋਚ ਸਦਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਿਆਰ ਕੀਤੇ ਗਏ ਬਜ਼ਟ 'ਚ ਸਾਰੇ ਵਰਗਾਂ ਦਾ ਖਿਆਲ ਰੱਖਿਆ ਗਿਆ ਹੈ ਜਿਸ ਕਰਕੇ ਇਹ ਬਜ਼ਟ ਲੋਕ ਹਿਤੈਸ਼ੀ ਹੈ। ਇਹ ਪ੍ਰਗਟਾਵਾ ਆਪ ਪਾਰਟੀ ਦੇ ਸੀਨੀਅਰ ਆਗੂਆਂ ਦਵਿੰਦਰ ਸਿੰਘ ਸ਼ਿੰਦੂ ਬਲਾਕ ਪ੍ਰਧਾਨ,ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ(ਆਪ) ਅਤੇ ਕਿਸਾਨ ਅਗੂ ਜਸਪਾਹ ਸਿੰਘ ਢਾਹੇ ਵੱਲੋਂ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਦਵਿੰਦਰ ਸਿੰਘ ਸ਼ਿੰਦੂ ਨੇ ਕਿਹਾ ਕਿ ਬਜ਼ਟ 'ਚ ਸਾਰੇ ਵਰਗਾਂ ਦੀ ਭਲਾਈ 'ਤੇ ਉੱਨਤੀ ਲਈ ਜੋਰ ਦਿੱਤਾ ਗਿਆ ਹੈ। ਸਿਹਤ ਸਹੂਲਤਾਂ,ਸਿੱਖਿਆ ਖੇਤਰ,ਉਦਯੋਗ ਤੋਂ ਇਲਾਵਾ ਮਜ਼ਦੂਰ ਵਰਗ ਲਈ ਵਿਵਸਥਾ ਕੀਤੀ ਗਈ ਹੈ।
ਉਨਾਂ ਕਿਹਾ ਕਿ ਸਰਕਾਰ ਵੱਲੋਂ ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵੱਡੇ ਯਤਨ ਕੀਤੇ ਜਾ ਰਹੇ ਹਨ ਆਉਣ ਵਾਲੇ ਸਾਲ 'ਚ 2.5 ਨੋਕਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਦੀਪਕ ਆਂਗਰਾ ਨੇ ਕਿਹਾ ਕਿ ਚੌਣਾ ਮੌਕੇ ਸ਼ਹਿਰ ਵਾਸੀਆਂ ਅਤੇ ਵਪਾਰੀ ਵਰਗ ਨਾਲ ਕੀਤੇ ਹਰ ਵਾਅਦੇ 'ਤੇ ਸਰਕਾਰ ਪੂਰੀ ਵਚਨਬੱਧ ਹੈ। ਮਹਿੰਗਾਈ ਨੂੰ ਧਿਆਨ 'ਚ ਰੱਖਦੇ ਹੋਏ ਬਜਟ 'ਚ ਸ਼ਹਿਰੀਆਂ ਖਾਸ ਕਰਕੇ ਵਪਾਰੀ ਵਰਗ 'ਤੇ ਕੋਈ ਵਿਸ਼ੇਸ਼ ਟੈਕਸ ਨਹੀਂ ਲਗਾਇਆ ਗਿਆ। ਇਸ ਮੌਕੇ ਕਿਸਾਨ ਆਗੂ ਜਸਪਾਲ ਢਾਹੇ ਨੇ ਕਿਹਾ ਕਿ ਮਾਨ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ। ਕਿਸਾਨਾਂ ਦੀ ਹਾਲਤ ਨੂੰ ਸੁਧਾਰਨ ਲਈ ਉਨਾਂ ਲਈ ਵਿਸ਼ੇਸ਼ ਧਿਆਨ ਦਿੰਦਿਆਂ ਖੇਤੀਬਾੜੀ ਲਈ ਬਜਟ 'ਚ 20 ਫੀਸਦੀ ਵਾਧਾ ਕਰਨ ਦੇ ਨਾਲ ਨਾਲ ਫਸਲੀ ਵਿਭਿੰਨਤਾ 'ਤੇ ਜੋਰ ਦਿੰਦਿਆਂ 1000 ਕਰੋਡ? ਰੁਪਏ ਅਲਾਟ ਕੀਤੇ ਹਨ।ਉਨਾਂ ਕਿਹਾ ਕਿ ਸਰਕਾਰ ਵੱਲੋਂ ਇਸ ਬਜਟ 'ਚ ਖੇਤੀਬਾੜੀ ਲਈ ਵਰਤੋਂ 'ਚ ਆਉਣ ਵਾਲੀਆਂ ਮਸ਼ੀਨਰੀ ਲਈ ਸਬਸਿਡੀ ਦੇਣ ਦੇ ਵੀ ਵੱਡੇ ਐਲਾਨ ਕੀਤੇ ਗਏ ਹਨ।

ad