ਗੁਰ-ਪੁਰਬ ਮੌਕੇ ਫਰਿਜ਼ਨੋ ਦੇ ਬੇਘਰੇ ਲੋਕਾਂ ਨੂੰ ਛਕਾਇਆ ਪਿੱਜ਼ੇ ਦਾ ਲੰਗਰ

ਗੁਰ-ਪੁਰਬ ਮੌਕੇ ਫਰਿਜ਼ਨੋ ਦੇ ਬੇਘਰੇ ਲੋਕਾਂ ਨੂੰ ਛਕਾਇਆ ਪਿੱਜ਼ੇ ਦਾ ਲੰਗਰ

ਫਰਿਜ਼ਨੋ/ਕੈਲੀਫੋਰਨੀਆ- ਗੁਰੂ ਨਾਨਕ ਪਾਤਸ਼ਾਹ ਦੇ ਗੁਰ ਪੁਰਬ ਮੌਕੇ ਦੁਨੀਆ ਪੱਧਰ 'ਤੇ ਵੱਡੇ ਸਮਾਗਮ ਕੀਤੇ ਗਏ। ਇਸੇ ਕੜੀ ਤਹਿਤ ਫਰਿਜ਼ਨੋ ਦੇ ਕੁਝ ਕੁ ਹਿੰਮਤੀ ਨੌਜਵਾਨਾਂ ਨੇ ਨਵੇਕਲੀ ਕੋਸ਼ਿਸ਼ ਕੀਤੀ ਅਤੇ ਬੇਘਰੇ ਲੋਕਾਂ ਲਈ ਪਿੱਜ਼ੇ ਦੇ ਲੰਗਰ ਲਾਕੇ ਗੁਰ-ਪੁਰਬ ਮਨਾਇਆ। ਇਸ ਮੌਕੇ ਫਰਿਜ਼ਨੋ ਸ਼ਹਿਰ ਦੇ ਡਾਊਨਟਾਊਨ ਵਿੱਚ ਬਣੇ ਹੋਮ ਲਿੱਸ ਸੈਂਟਰ ‘ਪਬਰੇਲੋ ਹਾਊਸ’ ਵਿੱਚ ਨੌਜਵਾਨਾਂ ਨੇ ਪਿੱਜ਼ੇ ਦਾ ਲੰਗਰ ਅਤੁੱਟ ਵਰਤਾਇਆ। 
ਇਸ ਮੌਕੇ ਸੈਂਕੜੇ ਲੋਕਾਂ ਨੇ ਪਿੱਜ਼ੇ ਦੇ ਲੰਗਰ ਦਾ ਅਨੰਦ ਮਾਣਿਆ।ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਅਤੇ ਸਾਥੀਆਂ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਵੱਲੋਂ ਚਲਾਇਆ ਵੀਹ ਰੁਪਏ ਦਾ ਲੰਗਰ ਅੱਜ ਪੂਰੀ ਦੁਨੀਆ ਵਿੱਚ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ 'ਤੇ ਪਹਿਰਾ ਦਿੰਦੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਗੁਰੂ ਦਾ ਲੰਗਰ ਲੋੜਵੰਦ ਲੋਕਾਂ ਦੇ ਮੂੰਹ ਵਿੱਚ ਪਵੇ ‘ਤੇ ਅਸੀਂ ਇਸੇ ਕਰਕੇ ਇਹ ਲੰਗਰ ਬੇਘਰੇ ਲੋਕਾਂ ਨੂੰ ਛਕਾਉਣ ਦਾ ਫ਼ੈਸਲਾ ਲਿਆ। ਇਸ ਮੌਕੇ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਫ਼ਲਸਫ਼ੇ ਤੋਂ ਵੀ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਕਿਹਾ ਕਿ ਅਸੀਂ ਹਰ ਸਾਲ ਗੁਰਪੁਰਬ 'ਤੇ ਇਹ ਲੰਗਰ ਜਾਰੀ ਰੱਖਣ ਦੀ ਵੀ ਕੋਸ਼ਿਸ਼ ਕਰਾਂਗੇ।

sant sagar