ਪੰਜਾਬ 'ਚ ਮੀਂਹ 'ਤੇ ਗੜਿਆਂ ਦੀ ਤਬਾਹੀ, ਸੈਂਕੜੇ ਏਕੜ ਮੱਕੀ ਦੀ ਫਸਲ ਬਰਬਾਦ

ਮੋਗਾ : ਸ਼ਨਿੱਚਰਵਾਰ ਨੂੰ ਵੱਡੇ ਤੜਕੇ ਆਏ ਤੇਜ ਮੀਂਹ ਨਾਲ ਗੜਿਆਂ ਨੇ ਮੋਗਾ ਖੇਤਰ ਵਿਚ ਸੈਂਕੜੇ ਕਣਕ ਅਤੇ ਮੱਕੀ ਦੀ ਫਸਲ ਨੂੰ ਬਰਬਾਦ ਕਰ ਦਿੱਤਾ। ਗੜਿਆਂ ਨਾਲ ਆਲੂਆਂ ਦੀ ਪੁਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਈ ਮੱਕੀ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਗੜਿਆਂ ਕਾਰਨ ਕਣਕ ਦੀ ਫਸਲ ਵੀ 70 ਫ਼ੀਸਦੀ ਖਰਾਬ ਹੋਣ ਦੀਆਂ ਖ਼ਬਰਾਂ ਹਨ। ਮੀਂਹ ਨੇ ਖੇਤਾਂ ਨੁੰ ਪਾਣੀ ਨਾਲ ਭਰ ਦਿੱਤਾ ਹੈ।