ਸਿੱਖਿਆ ਖੇਤਰ ’ਚ ਸੁਧਾਰ ਨਾਲ ਲੱਖਾਂ ਲੋਕਾਂ ਦਾ ਜੀਵਨ ਬਦਲੇਗਾ: ਮੋਦੀ

ਸਿੱਖਿਆ ਖੇਤਰ ’ਚ ਸੁਧਾਰ ਨਾਲ ਲੱਖਾਂ ਲੋਕਾਂ ਦਾ ਜੀਵਨ ਬਦਲੇਗਾ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨਾਲ ਸਿੱਖਿਆ ਖੇਤਰ ’ਚ ਲੱਖਾਂ ਲੋਕਾਂ ਦੇ ਜੀਵਨ ’ਚ ਸੁਧਾਰ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਨਾਲ ਭਾਰਤ ਗਿਆਨ ਦਾ ਕੇਂਦਰ ਬਣ ਕੇ ਉਭਰੇਗਾ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਪਹੁੰਚ, ਨਿਰਪੱਖਤਾ, ਗੁਣਵੱਤਾ ਅਤੇ ਜਵਾਬਦੇਹੀ ਦੇ ਥੰਮ੍ਹਾਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ‘ਇਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਤਹਿਤ ਸੰਸਕ੍ਰਿਤ ਸਮੇਤ ਹੋਰ ਭਾਰਤੀ ਭਾਸ਼ਾਵਾਂ ਨੂੰ ਲਾਗੂ ਕੀਤਾ ਜਾਵੇਗਾ।

sant sagar