ਸਕੋਪ ਵੱਲੋਂ ਸਾਲਸੀ ਬਾਰੇ ਸੈਮੀਨਾਰ

ਸਕੋਪ ਵੱਲੋਂ ਸਾਲਸੀ ਬਾਰੇ ਸੈਮੀਨਾਰ

ਨਵੀਂ ਦਿੱਲੀ: ਸਟੈਂਡਿੰਗ ਕਾਨਫਰੰਸ ਆਫ਼ ਪਬਲਿਕ ਐਂਟਰਪ੍ਰਾਇਜ਼ਿਜ (ਸਕੋਪ) ਵੱਲੋਂ ਕੌਮਾਂਤਰੀ ਸਾਲਸੀ ਅਤੇ ਆਲਮੀ ਯਤਨਾਂ ਬਾਰੇ ਇਥੇ ਪ੍ਰੋਗਰਾਮ ਕਰਵਾਇਆ ਗਿਆ। ਸੈਮੀਨਾਰ ਨੂੰ ਉੱਘੇ ਕੌਮਾਂਤਰੀ ਸਾਲਸੀ ਵਕੀਲ ਸ਼ੌਰਵ ਲਾਹਿੜੀ, ਸਕੋਪ ਦੇ ਡਾਇਰੈਕਟਰ ਜਨਰਲ ਅਤੁੱਲ ਸੋਬਤੀ ਅਤੇ ਗੇਲ ਦੇ ਈਡੀ ਐੱਸ ਬੀ ਮਿੱਤਰਾ ਨੇ ਸੰਬੋਧਨ ਕੀਤਾ। ਸੈਮੀਨਾਰ ’ਚ ਵੱਖ ਵੱਖ ਜਨਤਕ ਖੇਤਰ ਦੇ ਉੱਦਮਾਂ ਦੇ ਕਈ ਸੀਨੀਅਰ ਐਗਜ਼ੀਕਿਊਟਿਵ ਸ਼ਾਮਲ ਹੋਏ। ਸ੍ਰੀ ਲਾਹਿੜੀ ਨੇ ਕਿਹਾ ਕਿ ਸਾਲਸੀ ਅਦਾਲਤ ’ਚ ਜਾਣ ਤੋਂ ਪਹਿਲਾਂ ਸਮਝੌਤਾ ਕਰ ਲੈਣਾ ਬਿਹਤਰ ਰਹਿੰਦਾ ਹੈ ਕਿਉਂਕਿ ਇਸ ਨਾਲ ਸਮੇਂ ਅਤੇ ਖੱਜਲ-ਖੁਆਰੀ ਤੋਂ ਬਚਾਅ ਹੁੰਦਾ ਹੈ। 

ad