ਇੱਕ ਘਰ ਚ ਦੋ ਮਰਦਾਂ ਅਤੇ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ

ਇੱਕ ਘਰ ਚ ਦੋ ਮਰਦਾਂ ਅਤੇ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ

ਵਾਸ਼ਿੰਗਟਨ- ਅਮਰੀਕਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪ੍ਰਿੰਸ ਵਿਲੀਅਮ ਕਾਉਂਟੀ ਦੀ ਪੁਲਸ ਨੂੰ ਸ਼ਾਮ 4:30 ਵਜੇ ਦੇ ਕਰੀਬ ਵਾਸ਼ਿੰਗਟਨ ਤੋਂ 20 ਮੀਲ ਦੀ ਦੂਰੀ 'ਤੇ ਦੱਖਣ ਵਿੱਚ ਵੁੱਡਬ੍ਰਿਜ ਵਿੱਚ ਇੱਕ ਘਰ ਵਿੱਚੋਂ ਕਾਲ ਕੀਤੀ ਗਈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਹਨਾਂ ਨੂੰ ਚਾਰ ਲਾਸ਼ਾਂ ਮਿਲੀਆਂ। 
ਪੁਲਸ ਵਿਭਾਗ ਨੇ ਪ੍ਰੈੱਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਸਾਡੇ ਅਧਿਕਾਰੀ ਪਹੁੰਚੇ ਅਤੇ ਉਹ "ਇੱਕ ਘਰ ਦੇ ਅੰਦਰ, ਦਾਖਿਲ ਹੋਏ ਤਾਂ ਉਸ ਰਿਹਾਇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਣਬੀਨ ਕਰਨ ਤੋਂ ਬਾਅਦ ਚਾਰ ਬਾਲਗਾਂ ਦੀ ਲਾਸ਼ਾਂ ਮਿਲੀਆਂ, ਜਿਹਨਾਂ ਨੂੰ ਕਿਸੇ ਨੇ ਬੰਦੂਕ ਦੀ ਗੋਲੀਆਂ ਦੇ ਨਾਲ ਜ਼ਖਮੀ ਕੀਤਾ ਹੋਇਆ ਸੀ।ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੂਟਰ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਹਾਲਾਤ ਨੂੰ "ਘਰੇਲੂ" ਮਾਮਲਾ ਸਮਝਿਆ ਜਾ ਰਿਹਾ ਹੈ। ਪੀੜਤਾਂ ਦੇ ਨਾਂ ਪੁਲਸ ਨੇ ਜਨਤਕ ਤੌਰ 'ਤੇ ਜਾਰੀ ਨਹੀਂ ਕੀਤੇ ਅਤੇ ਨਾ ਹੀ ਗੋਲੀ ਮਾਰਨ ਵਾਲੇ ਵਿਅਕਤੀ ਦੀ ਪਛਾਣ ਜਾਰੀ ਕੀਤੀ ਗਈ।

sant sagar