ਭਾਰਤ ਤੇ ਚੀਨ ਵਿਚਾਲੇ ਤਾਲਮੇਲ ਹੀ ਕਾਮਯਾਬੀ ਦਾ ਰਾਹ: ਵਾਂਗ

ਭਾਰਤ ਤੇ ਚੀਨ ਵਿਚਾਲੇ ਤਾਲਮੇਲ ਹੀ ਕਾਮਯਾਬੀ ਦਾ ਰਾਹ: ਵਾਂਗ

ਪੇਈਚਿੰਗ,(ਇੰਡੋ ਕਨੇਡੀਅਨ ਟਾਇਮਜ਼)- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਹਾਥੀ (ਭਾਰਤ) ਤੇ ਡਰੈਗਨ (ਚੀਨ) ਵਿਚਾਲੇ ਤਾਲਮੇਲ ਨੂੰ ਕਾਮਯਾਬੀ ਦਾ ‘ਇੱਕੋ-ਇੱਕ ਰਾਹ’ ਦੱਸਦਿਆਂ ਕਿਹਾ ਕਿ ਪੂਰਬੀ ਲੱਦਾਖ ’ਚ ਫੌਜੀ ਵਿਵਾਦ ਖਤਮ ਹੋਣ ਤੋਂ ਬਾਅਦ ਦੁਵੱਲੇ ਸਬੰਧਾਂ ’ਚ ਸਕਾਰਾਤਮਕ ਪ੍ਰਗਤੀ ਹੋਈ ਹੈ।

ਹਾਕਮ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਦੇ ਸ਼ਕਤੀਸ਼ਾਲੀ ਰਾਜਨੀਤਕ ਬਿਊਰੋ ਦੇ ਮੈਂਬਰ ਵਾਂਗ ਨੇ ਸਾਲਾਨਾ ਪੱਤਰਕਾਰ ਸੰਮੇਲਨ ’ਚ ਕਿਹਾ, ‘ਸਾਡੇ ਕੋਲ ਇਕ-ਦੂਜੇ ਨੂੰ ਕਮਜ਼ੋਰ ਕਰਨ ਜਾਂ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਥਾਂ ਇੱਕ-ਦੂਜੇ ਦੀ ਹਮਾਇਤ ਕਰਨ ਦਾ ਹਰ ਕਾਰਨ ਹੈ।’ ਵਾਂਗ ਨੇ ਦੋਵਾਂ ਮੁਲਕਾਂ ਵਿਚਾਲੇ ਪਿਛਲੇ ਚਾਰ ਸਾਲ ਤੋਂ ਚੱਲਿਆ ਆ ਰਿਹਾ ਵਿਵਾਦ ਖਤਮ ਹੋਣ ਮਗਰੋਂ ਦੁਵੱਲੇ ਸਬੰਧਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਕਿਹਾ ਕਿ ਡਰੈਗਨ ਤੇ ਹਾਥੀ ਵਿਚਾਲੇ ਇੱਕ ਸਹਿਯੋਗ ਭਰਿਆ ਸਮਝੌਤਾ ਦੋਵਾਂ ਧਿਰਾਂ ਲਈ ਇੱਕੋ-ਇੱਕ ਸਹੀ ਬਦਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਕਾਮਯਾਬੀ ਤੋਂ ਬਾਅਦ ਚੀਨ-ਭਾਰਤ ਸਬੰਧਾਂ ’ਚ ਸਕਾਰਾਤਮਕ ਪ੍ਰਗਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅਕਤੂਬਰ ’ਚ ਕਜ਼ਾਨ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਸਫਲ ਮੀਟਿੰਗ ਨੇ ਦੁਵੱਲੇ ਸਬੰਧਾਂ ਦੇ ਸੁਧਾਰ ਤੇ ਵਿਕਾਸ ਲਈ ਰਣਨੀਤਕ ਰਾਹ ਦਿਖਾਇਆ। 

sant sagar