ਪੁਲੀਸ ਮੁਲਾਜ਼ਮ ਕੁਲਦੀਪ ਸਿੰਘ ਦੇ ਕਤਲ ਮਾਮਲੇ ’ਚ ਮੁਲਜ਼ਮ ਗੈਂਗਸਟਰ ਮੁਕਾਬਲੇ ਦੌਰਾਨ ਜ਼ਖ਼ਮੀ

ਪੁਲੀਸ ਮੁਲਾਜ਼ਮ ਕੁਲਦੀਪ ਸਿੰਘ ਦੇ ਕਤਲ ਮਾਮਲੇ ’ਚ ਮੁਲਜ਼ਮ ਗੈਂਗਸਟਰ ਮੁਕਾਬਲੇ ਦੌਰਾਨ ਜ਼ਖ਼ਮੀ

ਜ਼ੀਰਕਪੁਰ, 
ਇਥੋਂ ਨੇੜੇ ਢਕੋਲੀ ਖੇਤਰ ਵਿੱਚ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੈਂਗਸਟਰ ਦੀ ਪਛਾਣ ਯੁਵਰਾਜ ਸਿੰਘ ਉਰਫ਼ ਜ਼ੋਰਾ ਵਾਸੀ ਹਲਵਾਰਾ ਬਿਲਗਾ ਜਲੰਧਰ ਵਜੋਂ ਦੱਸੀ ਗਈ ਹੈ। ਜ਼ੋਰਾ ਲੰਘੇ ਦਿਨੀਂ ਫਗਵਾੜਾ ਤੋਂ ਕਾਰ ਖੋਹਣ ਵਾਲੇ ਚਾਰ ਲੁਟੇਰਿਆਂ ’ਚ ਸ਼ਾਮਲ ਸੀ ਜਿਸ ਦੇ ਤਿੰਨ ਸਾਥੀ ਪੁਲੀਸ ਨੇ ਫੜ ਲਏ ਸਨ ਪਰ ਉਹ ਫਰਾਰ ਹੋ ਗਿਆ ਸੀ। ਘਟਨਾ ਦੌਰਾਨ ਗੈਂਗਸਟਰਾਂ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਸ਼ਹੀਦ ਹੋ ਗਿਆ ਸੀ। ਜ਼ੋਰਾ 9 ਜਨਵਰੀ ਨੂੰ ਫਿਲੌਰ ਤੋਂ ਫਰਾਰ ਹੋਇਆ ਸੀ ਜਿਸ ਮਗਰੋਂ ਹੀ ਪੰਜਾਬ ਪੁਲੀਸ ਦੀ ਏਜੀਟੀਐੱਫ ਟੀਮ ਉਸਦਾ ਪਿੱਛਾ ਕਰ ਰਹੀ ਸੀ।

ad