ਇਟਲੀ ਦੀਆਂ ਸੰਗਤਾਂ ਵੱਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 4 ਲੱਖ ਰੁਪਏ ਦੀ ਮਦਦ

ਇਟਲੀ ਦੀਆਂ ਸੰਗਤਾਂ ਵੱਲੋ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 4 ਲੱਖ ਰੁਪਏ ਦੀ ਮਦਦ

ਮਿਲਾਨ/ਇਟਲੀ : ਪਿਛਲੇ ਸਾਲ ਹੜ੍ਹਾਂ ਦੀ ਮਾਰ ਹੇਠ ਆਏ ਦੋਆਬਾ ਇਲਾਕੇ ਦੇ ਸਤੁਲਜ ਦਰਿਆ ਦੇ ਬੰਨ੍ਹਾਂ ਨੂੰ ਪੱਕਾ ਕਰਨ ਲਈ ਇਟਲੀ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ "ਆਸ ਦੀ ਕਿਰਨ, ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਚਾਰ ਲੱਖ ਰੁਪਏ ਭੇਂਟ ਕੀਤੇ ਗਏ ਹਨ। ਦੱਸਣਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਪਿੰਡ ਗਿੱਦੜ ਪਿੰਡੀ (ਜਲੰਧਰ) ਦੇ 120 ਸਾਲ ਪੁਰਾਣੇ ਪੁੱਲ ਥੱਲਿਓਂ ਮਿੱਟੀ ਚੁੱਕ ਕੇ ਬੰਨਾਂ ਨੂੰ ਉੱਚੇ ਤੇ ਪੱਕੇ ਕੀਤੇ ਜਾ ਰਿਹਾ ਹੈ ਇੰਨਾਂ ਕਾਰਜਾਂ ਲਈ ਇਟਲੀ ਦੀ ਸੰਗਤ ਵੱਲੋਂ ਮਾਇਆ ਭੇਜੀ ਗਈ ਹੈ ਤਾਂ ਜੋ ਅਗਲੇ ਸਾਲ ਆਉਣ ਵਾਲੇ ਮੀਂਹਾਂ ਤੋਂ ਪਹਿਲਾ ਪਹਿਲਾ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਸਕੇ। 
ਰੋਮ ਇਲਾਕੇ ਦੀਆਂ ਸੰਗਤਾਂ ਵੱਲੋਂ ਇਸ ਤੋ ਪਹਿਲਾਂ ਵੀ "ਖਾਲਸਾ ਏਡ, ਜਾਣੀਆ ਤੇ ਗਿੱਦੜ ਪਿੰਡੀ ਵਾਲੇ ਬੰਨ੍ਹ ਨੂੰ ਬੰਨਣ ਲਈ ਸਾਢੇ 3 ਲੱਖ ਰੁਪਏ ਦਸਵੰਦ ਵਜੋਂ ਭੇਜੇ ਜਾ ਚੁੱਕੇ ਹਨ । ਦੂਰ ਸੰਚਾਰ ਰਾਹੀ ਪ੍ਰੈੱਸ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਅਜਿਹੇ ਕਾਰਜ ਕਿਸੇ ਦੇ ਨਿੱਜੀ ਨਹੀ ਹੁੰਦੇ ਤੇ ਇੰਨ੍ਹਾਂ ਨੂੰ ਸੰਗਤ ਦੇ ਸਹਿਯੋਗ ਤੋਂ ਬਿਨਾਂ ਪੂਰੇ ਕਰਨਾ ਬਹੁਤ ਮੁਸ਼ਕਲ ਹੈ। ਉਹਨਾਂ ਇਟਲੀ ਦੀਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿੰਨ੍ਹਾਂ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਆਗਹੂ ਉਪਰਾਲਿਆਂ ਲਈ ਇਹ ਸੇਵਾ ਭੇਜੀ ਹੈ।

ad