ਈਐੱਸਪੀਐੱਨ-ਕ੍ਰਿਕਇੰਫੋ ਪੁਰਸਕਾਰ: ਮੌਰਗਨ ਦੀ ਸਰਵੋਤਮ ਕਪਤਾਨ ਵਜੋਂ ਚੋਣ

ਈਐੱਸਪੀਐੱਨ-ਕ੍ਰਿਕਇੰਫੋ ਪੁਰਸਕਾਰ: ਮੌਰਗਨ ਦੀ ਸਰਵੋਤਮ ਕਪਤਾਨ ਵਜੋਂ ਚੋਣ

ਇੰਗਲੈਂਡ ਨੂੰ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਇਓਨ ਮੌਰਗਨ ਨੂੰ ਈਐੱਸਪੀਐੱਨ-ਕ੍ਰਿਕਇੰਫੋ ਪੁਰਸਕਾਰਾਂ ਵਿੱਚ ਸੋਮਵਾਰ ਸਾਲ ਦਾ ਸਰਵੋਤਮ ਕਪਤਾਨ ਚੁਣਿਆ ਗਿਆ। ਸ੍ਰੀਲੰਕਾ ਅਤੇ ਆਸਟਰੇਲੀਆ ਤੋਂ ਹਾਰਨ ਮਗਰੋਂ ਅਗਲੇ ਚਾਰ ਮੈਚਾਂ ਵਿੱਚ ਮੌਰਗਨ ਦੀ ਅਗਵਾਈ ਹੇਠ ਇੰਗਲੈਂਡ ਨੇ ਸੰਘਰਸ਼ਪੂਰਨ ਜਿੱਤਾਂ ਹਾਸਲ ਕਰਦਿਆਂ ਵਿਸ਼ਵ ਕੱਪ ’ਤੇ ਕਬਜ਼ਾ ਕੀ ਤਾ ਸੀ। ਫਾਈਨਲ ’ਚ ਉਸ ਨੇ ਸੁਪਰ ਰਾਹੀਂ ਨਿਊਜ਼ੀਲੈਂਡ ਨੂੰ ਮਾਤ ਦਿੱਤੀ ਸੀ। ਡਰਬਨ ਵਿੱਚ ਦੱਖਣੀ ਅਫਰੀਕਾ ਵਿਰੁੱਧ ਸ੍ਰੀਲੰਕਾ ਦੇ ਬੱਲੇਬਾਜ਼ ਕੁਸਲ ਪਰੇਰਾ ਵੱਲੋਂ ਖੇਡੀ ਗਈ 153 ਦੌੜਾਂ ਦੀ ਪਾਰੀ ਨੂੰ ‘ਸਰਵੋਤਮ ਪਾਰੀ’ ਚੁਣਿਆ ਗਿਆ ਹੈ। ਜਿੱਤ ਲਈ 304 ਦੌੜਾਂ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ 52 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ ਤਾਂ ਬੱਲੇਬਾਜ਼ੀ ਕਰਨ ਕੁਸਲ ਨੇ 10ਵੀਂ ਵਿਕਟ ਲਈ 78 ਦੌੜਾਂ ਦੀ ਸਾਂਝਦਾਰੀ ਕਰਦਿਆਂ ਟੀਮ ਨੂੰ ਜਿੱਤ ਦਿਵਾਈ ਸੀ।
ਇੰਗਲੈਂਡ ਦੇ ਗੇਂਦਬਾਜ਼ ਜੋਫਰਾ ਆਰਚਰ ਨੂੰ ਸਾਲ ਦਾ ‘ਸਰਵੋਤਮ ਡੈਬਿਊ’ ਕਰਨ ਵਾਲਾ ਖਿਡਾਰੀ ਚੁਣਿਆ ਗਿਆ ਹੈ। ਵਿਸ਼ਵ ਕੱਪ ’ਚ ਤਿੰਨ ਵਿਕਟਾਂ ਲੈ ਕੇ ਭਾਰਤ ਦਾ ਸਫਰ ਕਰਨ ਵਾਲੇ ਮੈਟ ਹੈਨਰੀ ਦੀ ਗੇਂਦਬਾਜ਼ੀ ਨੂੰ ‘ਸਾਲ ਦੀ ਸਰਵੋਤਮ ਗੇਂਦਬਾਜ਼ੀ ਚੁਣਿਆ ਗਿਆ। ਮਹਿਲਾ ਵਰਗ ’ਚ ਆਸਟਰੇਲੀਆ ਦੀ ਮੈਗ ਲੇਨਿੰਗ ਅਤੇ ਐਲਿਸੇ ਪੈਰੀ ਨੂੰ ਕ੍ਰਮਵਾਰ ਸਰਵੋਤਮ ਬੱਲੇਬਾਜ਼ੀ ਅਤੇ ਸਰਵੋਤਮ ਗੇਂਦਬਾਜ਼ੀ ਪੁਰਸਕਾਰਾਂ ਲਈ ਚੁਣਿਆ ਗਿਆ। 

ad