ਪਾਕਿ ਸੈਨੇਟ ਵੱਲੋਂ ਐੱਫਏਟੀਐੱਫ ਨਾਲ ਸਬੰਧਤ ਦੋ ਬਿੱਲ ਰੱਦ

ਪਾਕਿਸਤਾਨ ਦੀ ਵਿਰੋਧੀ ਧਿਰ ਦੇ ਦਬਦਬੇ ਵਾਲੀ ਸੈਨੇਟ ਨੇ ਪੈਰਿਸ ਆਧਾਰਿਤ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਵੱਲੋਂ ਲਾਈਆਂ ਸਖ਼ਤ ਸ਼ਰਤਾਂ ਨਾਲ ਸਬੰਧਤ ਦੋ ਬਿਲਾਂ ਨੂੰ ਰੱਦ ਕਰ ਦਿੱਤਾ ਹੈ। ਸੈਨੇਟ ਦੇ ਇਸ ਫ਼ੈਸਲੇ ਨਾਲ ਪਾਕਿਸਤਾਨ ਸਰਕਾਰ ਦੀਆਂ ਕਾਲੀ ਸੂਚੀ ਵਿੱਚ ਨਾਮ ਸ਼ਾਮਲ ਕਰਨ ਤੋਂ ਬਚਣ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਵੱਡੀ ਢਾਹ ਲੱਗੇਗੀ। ਐੱਫਏਟੀਐੱਫ ਆਲਮੀ ਪੱਧਰ ’ਤੇ ਮਨੀ ਲੌਂਡਰਿੰਗ ਤੇ ਦਹਿਸ਼ਤਗਰਦਾਂ ਨੂੰ ਫੰਡ ਮੁਹੱਈਆ ਕੀਤੇ ਜਾਣ ਦੀਆਂ ਸਰਗਰਮੀਆਂ ’ਤੇ ਬਾਜ਼ ਅੱਖ ਰੱਖਦੀ ਹੈ। ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਵਿਰੋਧੀ ਧਿਰ ਦੀ ਇਸ ਪੇਸ਼ਕਦਮੀ ’ਤੇ ਦਿੱਤੇ ਸਖ਼ਤ ਪ੍ਰਤੀਕਰਮ ਵਿੱਚ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਆਗੂ ਆਪਣੇ ਕਾਲੇ ਧਨ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ।