ਬ੍ਰੇਕਅਪ ਦਾ ਸੱਚ ਆਉਣ 'ਤੇ ਗੁੱਸੇ 'ਚ ਬੋਖਲਾਈ ਨੇਹਾ ਕੱਕੜ, ਹਿਮਾਂਸ਼ ਨੂੰ ਦਿੱਤੀ ਇਹ ਚੇਤਾਵਨੀ

ਬ੍ਰੇਕਅਪ ਦਾ ਸੱਚ ਆਉਣ 'ਤੇ ਗੁੱਸੇ 'ਚ ਬੋਖਲਾਈ ਨੇਹਾ ਕੱਕੜ, ਹਿਮਾਂਸ਼ ਨੂੰ ਦਿੱਤੀ ਇਹ ਚੇਤਾਵਨੀ

ਨਵੀਂ ਦਿੱਲੀ  : ਬਾਲੀਵੁੱਡ ਅਦਾਕਾਰਾ ਨੇਹਾ ਕੱਕੜ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਹੋਏ ਬ੍ਰੇਕਅਪ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਲ 'ਚ 'ਇੰਡੀਆ ਆਈਡਲ 11' ਦੇ ਸੈੱਟ 'ਤੇ ਉਨ੍ਹਾਂ ਨੇ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨਾਲ ਵਿਆਹ ਕਰਵਾਇਆ। ਹਾਲਾਂਕਿ ਨੇਹਾ ਨੇ ਸਾਫ ਕਰ ਦਿੱਤਾ ਹੈ ਕਿ ਇਹ ਵਿਆਹ ਇਕ ਮਜ਼ਾਕ ਹੈ ਤੇ ਸਿਰਫ ਸ਼ੋਅ ਦੀ ਟੀ. ਆਰ. ਪੀ. ਲਈ ਕੀਤਾ ਗਿਆ ਸੀ। ਹੁਣ ਨੇਹਾ ਨੇ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਨੇ ਆਪਣੇ ਤੇ ਨੇਹਾ ਦੇ ਬ੍ਰੇਕਅਪ 'ਤੇ ਕਾਫੀ ਕੁਝ ਕਿਹਾ ਹੈ। ਹਿਮਾਂਸ਼ ਨੇ ਕਿਹਾ ਕਿ ਬ੍ਰੇਕਅਪ ਦਾ ਫੈਸਲਾ ਆਪਸੀ ਸਹਿਮਤੀ ਨਾਲ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਵਿਲੇਨ ਬਣਾ ਦਿੱਤਾ। ਹੁਣ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਦੀ ਇਸ ਗੱਲ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਦਿੱਤਾ ਜਵਾਬ
ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਆਪਣੀ ਭਾਣਜੀ ਨਾਲ ਨੱਚ ਰਹੀ ਹੈ। ਇਸ ਪੋਸਟ ਦੀ ਕੈਪਸ਼ਨ 'ਚ ਨੇਹਾ ਨੇ ਲਿਖਿਆ ਹੈ, ''ਭਗਵਾਨ ਦਾ ਦਿੱਤਾ ਮੇਰੇ ਕੋਲ ਉਹ ਸਭ ਕੁਝ ਹੈ, ਜੋ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਦਗੀ 'ਚ ਚਾਹੀਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਦੌਰ 'ਚ ਹਾਂ। ਇਸ ਦੀ ਮੈਨੂੰ ਬਹੁਤ ਹੀ ਖੁਸ਼ੀ ਹੈ ਪਰ ਇਹ ਸਭ ਮੈਨੂੰ ਮਿਲਿਆ ਹੈ, ਵਧੀਆ ਕੰਮ ਤੇ ਵਧੀਆ ਕਰਮਾਂ ਨਾਲ। ਜਿਹੜੇ ਲੋਕ ਮੇਰੇ ਬਾਰੇ ਬੁਰਾ ਬੋਲਦੇ ਹਨ ਉਹ ਸਭ ਨਕਲੀ ਹਨ ਤੇ ਮੇਰੇ ਤੋਂ ਸੜਦੇ ਹਨ। ਉਹ ਫੇਮਸ ਹੋਣ ਲਈ ਮੇਰੇ ਨਾਂ ਦਾ ਇਸਤੇਮਾਲ ਕਰਦੇ ਹਨ।
ਨੇਹਾ ਦਾ ਧਮਕੀ ਭਰਿਆ ਅੰਦਾਜ਼
ਨੇਹਾ ਕੱਕੜ ਨੇ ਕੈਪਸ਼ਨ 'ਚ ਅੱਗੇ ਲਿਖਿਆ, ''ਓਏ ਆਪਣੇ ਕੰਮ ਨਾਲ ਫੇਮਸ ਹੋਵੋ, ਮੇਰੇ ਨਾਂ ਨਾਲ ਨਹੀਂ। ਦੁਬਾਰਾ ਫੇਮਸ ਹੋਣ ਲਈ ਮੇਰੇ ਨਾਂ ਦਾ ਇਸਤੇਮਾਲ ਨਾ ਕਰਨਾ। ਜੇ ਮੈਂ ਆਪਣਾ ਮੂੰਹ ਖੋਲ੍ਹਿਆ ਤਾਂ ਮੈਂ ਤੇਰੀ ਮੰਮੀ, ਪਾਪਾ ਤੇ ਭੈਣ ਦੇ ਸਾਰੇ ਕੰਮਾਂ ਬਾਰੇ ਦੱਸ ਦੇਵਾਂਗੀ। ਉਨ੍ਹਾਂ ਲੋਕਾਂ ਨੇ ਕੀ-ਕੀ ਕੀਤਾ। ਮੇਰੇ ਨਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਨਾ ਕਰ ਤੇ ਪੂਰੇ ਦੇਸ਼ ਸਾਹਮਣੇ ਵੇਚਾਰਾ ਤੇ ਵਿਲੇਨ ਬਣਨ ਦੀ ਕੋਸ਼ਿਸ਼ ਵੀ ਨਾ ਕਰੀ। ਮੈਂ ਤੈਨੂੰ ਚੇਤਾਵਨੀ ਦੇ ਰਹੀ ਹਾਂ, ਮੇਰੇ ਤੋਂ ਤੇ ਮੇਰੇ ਨਾਂ ਤੋਂ ਦੂਰ ਰਹਿ।''
ਗਰੀਬ ਬੱਚਿਆਂ ਨੂੰ ਵੰਡੇ 2-2 ਹਜ਼ਾਰ ਦੇ ਨੋਟ
ਹਾਲ ਹੀ 'ਚ ਨੇਹਾ ਕੱਕੜ ਦਾ ਇਕ ਵੀਡੀਓ ਸੋਸ਼ਲ ਸਾਇਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਨੇਹਾ ਭਰਾ ਟੋਨੀ ਨਾਲ ਮੁੰਬਈ ਦੇ ਇਕ ਰੈਸਟੋਰੈਂਟ ਤੋਂ ਨਿਕਲਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਉਹ ਬਾਹਰ ਆਉਂਦੀ ਹੈ ਤਾਂ ਕੁਝ ਫੈਨਜ਼ ਉਨ੍ਹਾਂ ਨਾਲ ਸੈਲਫੀ ਲੈਣ ਲਈ ਕਹਿੰਦੇ ਹਨ। ਨੇਹਾ ਸੈਲਫੀ ਦਿੰਦੀ ਹੈ ਉਦੋਂ ਤੱਕ ਉੱਥੇ ਕੁਝ ਬੱਚੇ ਆ ਜਾਂਦੇ ਹਨ, ਜੋ ਉਨ੍ਹਾਂ ਨੂੰ ਪੈਸੇ ਅਤੇ ਖਾਣ ਲਈ ਕੁਝ ਮੰਗਣ ਲੱਗਦੇ ਹਨ। ਨੇਹਾ ਬੱਚਿਆਂ ਨੂੰ ਦੇਖ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ਤੇ ਆਪਣੇ ਪਰਸ 'ਚੋਂ ਪੈਸੇ ਕੱਢਣ ਲੱਗਦੀ ਹੈ। ਨੇਹਾ ਕੱਕੜ ਬੱਚਿਆਂ ਨੂੰ 2000 ਦੇ ਨੋਟ ਦਿੰਦੀ ਨਜ਼ਰ ਆ ਰਹੀ ਹੈ। ਨੇਹਾ ਨੇ ਦੋ ਬੱਚਿਆਂ ਨੂੰ 2–2 ਹਜ਼ਾਰ ਦੇ ਨੋਟ ਦਿੱਤੇ ਅਤੇ ਉਨ੍ਹਾਂ ਨੂੰ ਕਿਹਾ ਕਿ ਆਪਸ ਵਿਚ ਵੰਡ ਲਵੋ। ਨੇਹਾ ਦੀ ਇਸ ਉਦਾਰਤਾ ਨੂੰ ਦੇਖ ਕੇ ਫੈਨਜ਼ ਉਨ੍ਹਾਂ ਦੀ ਬਹੁਤ ਤਾਰੀਫ ਕਰ ਰਹੇ ਹਨ।

ad