iPad ਨੂੰ ਟੱਕਰ ਦੇਣ ਦੀ ਤਿਆਰੀ ’ਚ ਹੁਵਾਵੇਈ, ਮਾਰਚ ’ਚ ਲਾਂਚ ਕਰੇਗੀ ਪ੍ਰੀਮੀਅਮ ਟੈਬਲੇਟ

iPad ਨੂੰ ਟੱਕਰ ਦੇਣ ਦੀ ਤਿਆਰੀ ’ਚ ਹੁਵਾਵੇਈ, ਮਾਰਚ ’ਚ ਲਾਂਚ ਕਰੇਗੀ ਪ੍ਰੀਮੀਅਮ ਟੈਬਲੇਟ

ਗੈਜੇਟ ਡੈਸਕ– ਚੀਨ ਦੀ ਟੈੱਕ ਕੰਪਨੀ ਹੁਵਾਵੇਈ ਸਮਾਰਟਫੋਨ ਬਾਜ਼ਾਰ ’ਚ ਦਮਦਾਰ ਪਰਫਾਰਮੈਂਸ ਦੇ ਨਾਲ ਹੁਣ ਪ੍ਰੀਮੀਅਮ ਟੈਬਲੇਟ ਵੀ ਲਾਂਚ ਕਰਨ ਜਾ ਰਹੀ ਹੈ। ਹੁਵਾਵੇਈ ਮਾਰਚ ਦੇ ਪਹਿਲੇ ਹਫਤੇ ’ਚ ਪ੍ਰੀਮੀਅਮ ਟੈਬਲੇਟ ਲਾਂਚ ਕਰ ਸਕਦੀ ਹੈ, ਜਿਸ ਨੂੰ ਫਲੈਗਸ਼ਿਪ ਕਿਲਰ ਤਕ ਦੱਸਿਆ ਜਾ ਰਿਹਾ ਹੈ। ਭਾਰਤ ’ਚ ਇਸ ਟੈਬਲੇਟ ਦੀ ਕੀਮਤ 20 ਹਜ਼ਾਰ ਤੋਂ 25 ਹਜ਼ਾਰ ਰੁਪਏ ਦੇ ਵਿਚਕਾਰ ਰੱਖੀ ਜਾ ਸਕਦੀ ਹੈ। ਦੱਸ ਦੇਈਏ ਕਿ ਇਸ ਪ੍ਰਾਈਜ਼ ਸੈਗਮੈੰਟ ’ਚ ਐਪਲ ਦਾ ਐਂਟਰੀ ਲੈਵਲ 9.7 ਇੰਚ ਆਈਪੈਡ (2018) ਵੀ ਆਉਂਦਾ ਹੈ। 
ਹੁਵਾਵੇਈ ਦੇ ਨਵੇਂ ਟੈਬਲੇਟ ਨੂੰ M-ਸੀਰੀਜ਼ ਟੈਬ ਦੇ ਤੌਰ ’ਤੇ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ। ਇਸ ਟੈਬਲੇਟ ’ਚ ਇਨਬਿਲਟ ਹਾਰਮਨ ਕਾਰਡਨ ਦੇ ਕਵਾਜ ਸਪੀਕਰ ਦਿੱਤ ਜਾਣਗੇ, ਜਿਸ ਨਾਲ ਪ੍ਰੋਫੈਸ਼ਨਲ ਥਿਏਟਰ ਕੁਆਲਿਟੀ ਦਾ ਸਾਊਂਡ ਯੂਜ਼ਰਜ਼ ਨੂੰ ਮਿਲ ਸਕੇ। ਇਸ ਤਰ੍ਹਾਂ ਨਵੇਂ ਟੈਬਲੇਟ ’ਚ ਬਿਹਤਰੀਨ ਆਡੀਓ-ਵਿਜ਼ੁਅਲ ਐਕਸਪੀਰੀਅੰਸ ਦਿੱਤਾ ਜਾਵੇਗਾ ਅਤੇ ਇਸ ਵਿਚ ਕਾਸ ਓਮਨੀ-ਡਾਇਰੈਕਸ਼ਨਲ ਸਾਊਂਡ ਟੈਕਨਾਲੋਜੀ ਵੀ ਦਿੱਤੀ ਜਾਵੇਗਾ, ਜੋ ਇਸ ਨੂੰ ਬਾਜ਼ਾਰ ’ਚ ਮੌਜੂਦ ਬਾਕੀ ਟੈਬਲੇਟਸ ਤੋਂ ਅਲੱਗ ਬਣਾਉਂਦੀ ਹੈ। 
ਵੱਡੀ ਡਿਸਪਲੇਅ ਨਾਲ ਮਿਲੇਗੀ ਦਮਦਾਰ ਬੈਟਰੀ
ਹੁਵਾਵੇਈ M-ਸੀਰੀਜ਼ ਦਾ ਨਵਾਂ ਟੈਬਲੇਟ ਬਾਜ਼ਾਰ ਦੇ ਪ੍ਰੀਮੀਅਮ ਸੈਗਮੈਂਟ ’ਚ ਉਤਾਰਿਆ ਜਾ ਰਿਹਾ ਹੈ ਅਤੇ ਇਸ ਵਿਚ ਵੱਡੀ ਡਿਸਪਲੇਅ ਦੇ ਨਾਲ-ਨਾਲ ਦਮਦਾਰ ਬੈਟਰੀ ਵੀ ਦਿੱਤੀ ਜਾਵੇਗੀ। ਇਸ ਟੈਬਲੇਟ ’ਤੇ ਸਟਾਈਲਸ ਦੀ ਮਦਦ ਨਾਲ ਕੰਟੈਂਟ ਐਕਸੈਸ ਅਤੇ ਕ੍ਰਿਏਟ ਕੀਤਾ ਜਾ ਸਕੇਗਾ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਇਹ ਟੈਬਲੇਟ ਅਤੇ ਇਸ ਦੇ ਨਾਲ ਕੰਮ ਕਰਨ ਵਾਲਾ ਸਟਾਈਲਸ ਦੋਵੇਂ ਹੀ ਮਟੈਲਿਕ ਬਾਡੀ ਦੇ ਹੋਣਗੇ, ਜੋ ਬਿਹਤਰੀਨ ਲੁਕ ਦੇ ਨਾਲ-ਨਾਲ ਜ਼ਿਆਦਾ ਡਿਊਰੇਬਿਲਟੀ ਵੀ ਆਫਰ ਕਰੇਗਾ। 
ਐਪਲ ਅਤੇ ਸੈਮਸੰਗ ਨੂੰ ਮਿਲੇਗੀ ਟੱਕਰ
ਹੁਵਾਵੇਈ ਕੰਜ਼ਿਊਮਰ ਬਿਜ਼ਨੈੱਸ ਗਰੁੱਪ ਭਾਰਤ ਦੇ ਟੈਬਲੇਟ ਬਾਜ਼ਾਰ ’ਚ ਵੱਡਾ ਕਦਮ ਰੱਖਣ ਲਈ ਤਿਆਰ ਹੈ, ਇਹ ਤਾਂ ਸਾਫ ਹੈ। ਮੰਨਿਆ ਜਾ ਰਿਹਾ ਹੈ ਕਿ ਹੁਵਾਵੇਈ ਦਾ ਪ੍ਰੋਡਕਟ ਫਲੈਗਸ਼ਿਪ ਨੂੰ ਸਖਤ ਟੱਕਰ ਦੇਵੇਗਾ ਅਤੇ ਪ੍ਰਤੀਯੋਗੀ ਸੈਗਮੈਂਟ ’ਚ ਗੇਮਚੇਂਜਰ ਸਾਬਤ ਹੋ ਸਕਦਾ ਹੈ। ਹੁਵਾਵੇਈ ਪਹਿਲਾਂ ਹੀ ਭਾਰਤ ’ਚ MediaPad T5 ਅਤੇ MediaPad M5 Lite ਆਫ ਕਰ ਰਹੀ ਹੈ ਪਰ ਨਵੇਂ ਟੈਬਲੇਟ ਨੂੰ ਦਮਦਾਰ ਫੀਚਰਜ਼ ਪ੍ਰਤੀਯੋਗੀ ਪ੍ਰਾਈਜ਼ ਸੈਗਮੈਂਟ ’ਚ ਉਤਾਰ ਕੇ ਕੰਪਨੀ ਐਪਲ ਅਤੇ ਸੈਮਸੰਗ ਨੂੰ ਟੱਕਰ ਦੇਣਾ ਚਾਹੁੰਦੀ ਹੈ। 

sant sagar