ਜੇਕਰ 2024 ਚ ਬਣਿਆ ਰਾਸ਼ਟਰਪਤੀ ਤਾਂ ਭਾਰਤ-ਅਮਰੀਕਾ ਦੇ ਸੰਬੰਧ ਹੋਰ ਕਰਾਂਗਾ ਮਜ਼ਬੂਤ : ਡੋਨਾਲਡ ਟਰੰਪ

ਜੇਕਰ 2024 ਚ ਬਣਿਆ ਰਾਸ਼ਟਰਪਤੀ ਤਾਂ ਭਾਰਤ-ਅਮਰੀਕਾ ਦੇ ਸੰਬੰਧ ਹੋਰ ਕਰਾਂਗਾ ਮਜ਼ਬੂਤ : ਡੋਨਾਲਡ ਟਰੰਪ

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਉਹ 2024 ਵਿੱਚ ਰਾਸ਼ਟਰਪਤੀ ਚੋਣ ਜਿੱਤਦੇ ਹਨ ਤਾਂ ਭਾਰਤ ਦੇ ਨਾਲ ਅਮਰੀਕਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਕੇ ਅਗਲੇ ਪੱਧਰ ਤੱਕ ਲੈ ਕੇ ਜਾਵਾਂਗੇ। ਫਲੋਰਿਡਾ ਵਿੱਚ ਆਪਣੇ ਮਾਰ-ਏ-ਲਾਗੋ ਰਿਜ਼ਾਰਟ ਵਿੱਚ ਰਿਪਬਲਿਕਨ ਹਿੰਦੂ ਕੋਲੀਸ਼ਨ (ਆਰ. ਐੱਚ. ਸੀ) ਦੁਆਰਾ ਆਯੋਜਿਤ ਦਿਵਾਲੀ ਪ੍ਰੋਗਰਾਮ ਵਿੱਚ ਸ਼ਾਮਲ ਕਰੀਬ 200 ਭਾਰਤੀ-ਅਮਰੀਕੀ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਹਿੰਦੂ ਭਾਈਚਾਰੇ, ਭਾਰਤ ਅਤੇ ਪੀ. ਐੱਮ. ਨਰਿੰਦਰ ਮੋਦੀ ਦੇ ਨਾਲ ਬਹੁਤ ਚੰਗੇ ਸੰਬੰਧ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ 2024 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਆਰ. ਐੱਚ. ਸੀ. ਦੇ ਸੰਸਥਾਪਕ ਸ਼ਲਭ ਕੁਮਾਰ ਨੂੰ ਭਾਰਤ ਵਿੱਚ ਆਪਣਾ ਰਾਜਦੂਤ ਵਜੋਂ ਐਲਾਨਿਆ ਜਾਵੇਗਾ। ਆਰ. ਐੱਚ. ਸੀ. ਨੇ ਬੀਤੇ ਸ਼ੁੱਕਰਵਾਰ ਨੂੰ ਦੀਵਾਲੀ ਪ੍ਰੋਗਰਾਮ ਵਿੱਚ ਟਰੰਪ ਦੁਆਰਾ ਦਿੱਤੇ ਗਏ ਭਾਸ਼ਣ ਦੀ ਵੀਡੀਓ ਮੰਗਲਵਾਰ ਨੂੰ ਜਾਰੀ ਕੀਤੀ। ਪ੍ਰੋਗਰਾਮ ਵਿਚ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਚੋਣ ਲੜਨਗੇ ਜਾਂ ਨਹੀਂ ਪਰ ਜੇਕਰ ਉਹ ਚੋਣ ਲੜਨਗੇ ਅਤੇ 2024 ਵਿੱਚ ਜਿੱਤ ਦਰਜ ਕਰਦੇ ਹਨ ਤਾਂ ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਤੀ ਉਨ੍ਹਾਂ ਦੀ ਖ਼ਾਸ ਵਚਨਬੱਧਤਾ ਹੋਵੇਗੀ। 
ਟਰੰਪ ਨੇ ਕਿਹਾ ਕਿ ਸਾਨੂੰ 2016 ਅਤੇ 2020 ਵਿਚ ਹਿੰਦੂਆਂ ਸਮਰਥਨ ਮਿਲਣ ਦੇ ਨਾਲ-ਨਾਲ ਭਾਰਤ ਦੇ ਲੋਕਾਂ ਦਾ ਵੀ ਸਮਰਥਨ ਮਿਲਿਆ ਸੀ। ਮੈਂ ਵਾਸ਼ਿੰਗਟਨ ਡੀ. ਸੀ. ਵਿੱਚ ਇਕ ਹਿੰਦੂ ਹੋਲੋਕਾਸਟ ਯਾਦਗਾਰ ਬਣਾਉਣ ਦੇ ਵਿਚਾਰ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ 2024 ਵਿੱਚ ਰਾਸ਼ਟਰਪਤੀ ਚੋਣ ਜਿੱਤਦੇ ਹਨ ਤਾਂ ਭਾਰਤ ਦੇ ਨਾਲ ਅਮਰੀਕਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਵਾਂਗੇ। ਉਥੇ ਹੀ ਕੁਮਾਰ ਨੇ ਕਿਹਾ ਕਿ ਹਿੰਦੂ ਭਾਈਚਾਰੇ ਦੇ ਸੱਚੇ ਮਿੱਤਰ ਅਤੇ ਆਰ. ਐੱਚ. ਸੀ. ਅਮਰੀਕਾ ਵਿੱਚ ਇਸ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਵਿਚ ਪਿਛਲੇ ਕੁਝ ਸਾਲਾਂ ਵਿਚ ਹਾਸਲ ਕੀਤੀਆਂ ਗਈਆਂ ਉਪਲੱਬਧੀਆਂ 'ਤੇ ਮਾਣ ਹੈ। 

sant sagar