ਤਾਇਵਾਨ ਦੇ ਹਸਪਤਾਲ ਵਿਚ ਅੱਗ ਲੱਗਣ ਨਾਲ ਅੱਠ ਮੌਤਾਂ

ਤਾਇਵਾਨ ਦੇ ਹਸਪਤਾਲ ਵਿਚ ਅੱਗ ਲੱਗਣ ਨਾਲ ਅੱਠ ਮੌਤਾਂ

ਤਾਈਪੇਈ,(ਇੰਡੋ ਕਨੇਡੀਅਨ ਟਾਇਮਜ਼)- ਇੱਥੋਂ ਦੇ ਇਕ ਹਸਪਤਾਲ ਵਿਚ ਅੱਜ ਸਵੇਰ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਪਤਾ ਲੱਗਿਆ ਹੈ ਕਿ ਜਦੋਂ ਅੱਗ ਲੱਗੀ ਤਾਂ ਹਸਪਤਾਲ ਵਿਚ ਵੱਡੀ ਗਿਣਤੀ ਲੋਕ ਸਨ ਤੇ ਮੌਤਾਂ ਦਾ ਕਾਰਨ ਸਾਹ ਘੁਟਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਤਾਇਵਾਨ ਵਿਚ ਤੂਫਾਨ ਦਾ ਕਹਿਰ ਵੀ ਜਾਰੀ ਹੈ। ਇਸ ਖੇਤਰ ਵਿਚ ਭਾਰੀ ਮੀਂਹ ਤੇ ਤੂਫਾਨ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਦੂਜੇ ਪਾਸੇ ਹਸਪਤਾਲ ਵਿਚ ਰਾਹਤ ਕਾਰਜ ਆਰੰਭ ਦਿੱਤੇ ਗਏ ਹਨ ਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਗ ਪ੍ਰਭਾਵਿਤ ਖੇਤਰ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੇ ਨਾਲ ਫੌਜ ਨੂੰ ਵੀ ਸੱਦਿਆ ਗਿਆ ਹੈ।

sant sagar