ਗਾਜ਼ਾ ਗੋਲੀਬੰਦੀ: ਹਮਾਸ ਵੱਲੋਂ ਚਾਰ ਮਹਿਲਾ ਇਜ਼ਰਾਇਲੀ ਫ਼ੌਜੀ ਰਿਹਾਅ

ਗਾਜ਼ਾ ਗੋਲੀਬੰਦੀ: ਹਮਾਸ ਵੱਲੋਂ ਚਾਰ ਮਹਿਲਾ ਇਜ਼ਰਾਇਲੀ ਫ਼ੌਜੀ ਰਿਹਾਅ

ਸਮਝੌਤੇ ਤਹਿਤ ਇਜ਼ਰਾਈਲ ਨੇ 200 ਫ਼ਲਸਤੀਨੀ ਕੈਦੀ ਛੱਡੇ

ਡੀਰ ਅਲ-ਬਲਾਹ (ਗਾਜ਼ਾ ਪੱਟੀ),(ਇੰਡੋ ਕਨੇਡੀਅਨ ਟਾਇਮਜ਼)- ਗਾਜ਼ਾ ਵਿਚ ਗੋਲੀਬੰਦੀ ਸਮਝੌਤੇ ਤਹਿਤ ਹਮਾਸ ਦਹਿਸ਼ਤਗਰਦਾਂ ਨੇ ਬੰਦੀ ਬਣਾਈਆਂ ਚਾਰ ਮਹਿਲਾ ਇਜ਼ਰਾਇਲੀ ਫੌਜੀਆਂ ਨੂੰ ਰਿਹਾਅ ਕਰ ਦਿੱਤਾ ਹੈ। ਬਦਲੇ ਵਿੱਚ ਇਜ਼ਰਾਈਲ ਨੇ ਵੀ 200 ਫਲਸਤੀਨੀ ਕੈਦੀਆਂ ਨੂੰ ਛੱਡ ਦਿੱਤਾ ਹੈ। ਉਂਝ ਰਿਹਾਅ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਹਜੂਮ ਸਾਹਮਣੇ ਪੇਸ਼ ਕੀਤਾ ਗਿਆ। ਇਜ਼ਰਾਈਲ ਨੇ ਹਮਾਸ ਵੱਲੋਂ ਚਾਰ ਬੰਦੀਆਂ ਨੂੰ ਛੱਡਣ ਦੀ ਪੁਸ਼ਟੀ ਕੀਤੀ ਹੈ। ਹਮਾਸ ਵੱਲੋਂ ਰਿਹਾਅ ਕੀਤੇ ਇਜ਼ਰਾਇਲੀ ਮਹਿਲਾ ਫੌਜੀਆਂ ਦੀ ਪਛਾਣ ਕਰੀਨਾ ਅਰੀਵ(20), ਡੈਨੀਅਲਾ ਗਿਲਬੋਆ(20), ਨਾਮਾ ਲੈਵੀ (20) ਤੇ ਲੀਰੀ ਅਲਬਾਗ (19) ਵਜੋਂ ਦੱਸੀ ਗਈ ਹੈ। ਹਮਾਸ ਨੇ ਇਨ੍ਹਾਂ ਚਾਰਾਂ ਨੂੰ 7 ਅਕਤੂਬਰ 2023 ਦੇ ਹਮਲੇ ਦੌਰਾਨ ਬੰਦੀ ਬਣਾਇਆ ਸੀ।

ਇਜ਼ਰਾਈਲ ਤੇ ਹਮਾਸ ਵੱਲੋਂ ਇਕ-ਦੂਜੇ ਨੂੰ ਬੰਦੀ ਸੌਂਪਣ ਤੋਂ ਪਹਿਲਾਂ ਹੀ ਹਜ਼ੁੂਮ ਤਲ ਅਵੀਵ ਤੇ ਗਾਜ਼ਾ ਸ਼ਹਿਰ ਵਿਚ ਇਕੱਤਰ ਪੁੱਜ ਗਿਆ। ਤਲ ਅਵੀਵ ਦੇ ਬੰਦੀ ਚੌਕ ਵਿਚ ਲੱਗੀ ਵੱਡੀ ਸਕਰੀਨ ਉੱਤੇ ਹਮਾਸ ਵੱਲੋਂ ਰਿਹਾਅ ਕੀਤੇ ਚਾਰ ਮਹਿਲਾ ਫੌਜੀਆਂ ਦੇ ਚਿਹਰੇ ਦਿਖਾਏ ਗਏ। ਉਥੇ ਇਕੱਤਰ ਹਜੂਮ ਨੇ ਹੱਥਾਂ ਵਿਚ ਇਜ਼ਰਾਇਲੀ ਝੰਡੇ ਤੇ ਬੰਦੀਆਂ ਦੇ ਚਿਹਰੇ ਵਾਲੇ ਪੋਸਟਰ ਫੜੇ ਹੋਏ ਸਨ। ਐਤਵਾਰ ਨੂੰ ਸ਼ੁਰੂ ਹੋਈ ਗੋਲੀਬੰਦੀ ਮੌਕੇ ਹਮਾਸ ਨੇ 90 ਫਲਸਤੀਨੀ ਕੈਦੀਆਂ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਸ਼ਾਮਲ ਸਨ, ਬਦਲੇ ਤਿੰਨ ਇਜ਼ਰਾਇਲੀ ਬੰਦੀਆਂ ਨੂੰ ਰਿਹਾਅ ਕੀਤਾ ਸੀ। ਅੱਜ ਚਾਰ ਬੰਦੀਆਂ ਬਦਲੇ 200 ਤੋਂ ਵੱਧ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ, ਜਿਨ੍ਹਾਂ ਵਿਚ 120 ਅਜਿਹੇ ਹਨ ਜੋ ਇਜ਼ਰਾਈਲ ਉੱਤੇ ਘਾਤਕ ਹਮਲਿਆਂ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।

ad