ਡਾਲਰ ਦੇ ਮੁਕਾਬਲੇ ਰੁਪਿਆ 31 ਪੈਸੇ ਫਿਸਲਿਆ

ਡਾਲਰ ਦੇ ਮੁਕਾਬਲੇ ਰੁਪਿਆ 31 ਪੈਸੇ ਫਿਸਲਿਆ

ਮੁੰਬਈ  : ਰੁਪਿਆ ਸੋਮਵਾਰ ਨੂੰ ਸ਼ੁਰੂਆਤੀ ਕੰਮ-ਕਾਜ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ 31 ਪੈਸੇ ਡਿੱਗ ਕੇ 75.89 ਦੇ ਪੱਧਰ ’ਤੇ ਆ ਗਿਆ। ਇਸ ਦੌਰਾਨ ਘਰੇਲੂ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਣ ਨਾਲ ਰੁਪਿਆ ਕਮਜ਼ੋਰ ਹੋਇਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਬਾਜ਼ਾਰ ਪੈਕੇਜ ਦੇ ਅਸਰ ਅਤੇ ਕੋਵਿਡ-19 ਮਾਮਲਿਆਂ ਵਿਚ ਵਾਧੇ ਦੌਰਾਨ ਦੇਸ਼ਵਿਆਪੀ ਲਾਕਡਾਊਨ ਵਧਾਏ ਜਾਣ ਤੋਂ ਚਿੰਤਤ ਹਨ। ਸਥਾਨਕ ਮੁਦਰਾ ਸਵੇਰੇ 75.85 ’ਤੇ ਖੁੱਲੀ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ 75.89 ਤੱਕ ਡਿੱਗ ਗਈ, ਜੋ ਪਿਛਲੇ ਬੰਦ ਦੇ ਮੁਕਾਬਲੇ 31 ਪੈਸੇ ਘੱਟ ਹੈ। ਰੁਪਿਆ ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 75.58 ’ਤੇ ਬੰਦ ਹੋਇਆ ਸੀ।

sant sagar