ਡਰੋਨ ਰਾਹੀਂ ਭੇਜੇ 5 ਪਿਸਟਲ, ਮੈਗਜ਼ੀਨ ਤੇ ਗੋਲ਼ੀਆਂ ਬੀਐਸਐਫ ਵਲੋਂ ਬਰਾਮਦ

ਡੇਰਾ ਬਾਬਾ ਨਾਨਕ : ਬੀਐੱਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 battalian ਬਟਾਲੀਅਨ ਦੀ ਬੀਓਪੀ ਮੇਤਲਾ ਤੇ ਤੈਨਾਤ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡ੍ਰੋਨ 'ਤੇ ਫਾਇਰਿੰਗ ਕੀਤੀ ਜਿਸ ਉਪਰੰਤ ਡਰੋਨ ਰਾਹੀਂ ਸੁੱਟੇ 5 ਪਿਸਟਲ, 10 ਮੈਗਜ਼ੀਨ ਤੇ 90 ਦੇ ਕਰੀਬ ਜ਼ਿੰਦਾ ਰੌਂਦ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।