ਲਾਕਡਾਊਨ ਦੇ ਚਲਦਿਆਂ ਜਸਵਿੰਦਰ ਭੱਲਾ ਨੇ ਆਨਲਾਈਨ ਕੀਤਾ ਆਪਣੀ ਰਿਟਾਇਰਮੈਂਟ ਦਾ ਸਮਾਰੋਹ

ਲਾਕਡਾਊਨ ਦੇ ਚਲਦਿਆਂ ਜਸਵਿੰਦਰ ਭੱਲਾ ਨੇ ਆਨਲਾਈਨ ਕੀਤਾ ਆਪਣੀ ਰਿਟਾਇਰਮੈਂਟ ਦਾ ਸਮਾਰੋਹ

ਜਲੰਧਰ-  ਜਸਵਿੰਦਰ ਸਿੰਘ ਭੱਲਾ, ਇਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਹਨ। ਜਿਨਾਂ ਨੇ ਕਲਾਕਾਰੀ ਤੇ ਕਾਮੇਡੀ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਿਆ। ਜਸਵਿੰਦਰ ਭੱਲਾ ਬਤੌਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਹਨ ਤੇ ਅੱਜ ਜਸਵਿੰਦਰ ਭੱਲਾ 30 ਸਾਲ 7 ਮਹੀਨੇ ਵਿਚ ਸੇਵਾਵਾਂ ਦੇਣ ਤੋਂ ਬਾਅਦ ਰਿਟਾਇਰ ਹੋ ਰਹੇ ਹਨ। ਕੋਵਿਡ-19 ਦੇ ਚਲਦਿਆ ਜਸਵਿੰਦਰ ਭੱਲਾ ਨੇ ਆਪਣੇ ਵਿਦਾਇਗੀ ਸਮਾਹੋਰ ਦਾ ਕੋਈ ਇਕੱਠ ਨਹੀਂ ਕੀਤਾ ਸਗੋਂ ਆਨਲਾਈਨ ਵੈੱਬਨਾਰ ਰਾਹੀਂ ਆਪਣੇ ਸੀਨੀਅਰ, ਸਹਿਯੋਗੀਆਂ, ਵੱਡੇ ਅਧਿਕਾਰੀਆਂ ਸੀਰੀਅਰ ਅਤੇ ਯੂਨੀਅਰ ਕਲਾਕਾਰਾਂ ਨੂੰ ਇਸ ਵਿਚ ਸ਼ਾਮਲ ਕੀਤਾ, ਜਿਥੇ ਵੱਖ-ਵੱਖ ਅਧਿਕਾਰੀਆਂ ਨੇ ਜਸਵਿੰਦਰ ਭੱਲਾ ਦੇ ਕੰਮਾਂ ਦੀ ਤਾਰੀਫ ਕੀਤੀ, ਉਥੇ ਹੀ ਕਈ ਕਲਾਕਾਰ ਇਸ ਵੈੱਬਨਾਰ ਵਿਚ ਸ਼ਾਮਲ ਹੋਏ।
ਦੱਸ ਦੇਈਏ ਕਿ ਜਸਵਿੰਦਰ ਭੱਲਾ ਅੱਜ ਆਪਣੀਆਂ ਸੇਵਾਵਾਂ ਤੋਂ ਰਿਟਾਇਰ ਹੋ ਰਹੇ ਹਨ। ਹਾਲਾਂਕਿ ਅਜਿਹੇ ਸਮਾਗਮ ਇਕੱਠੇ ਨਾਲ ਕੀਤੇ ਜਾਂਦੇ ਹਨ ਪਰ ਕੋਰੋਨਾ ਦੇ ਚਲਿਦਿਆ ਦੇਸ਼ ਵਿਚ ਹੋਏ ਲਾਕਡਾਊਨ ਕਾਰਨ ਇਕ ਇਕੱਠ ਇੰਟਰਨੈੱਟ ਰਾਹੀਂ ਪੂਰਾ ਹੋਇਆ।

ad