ਟਰੰਪ ਵੱਲੋਂ ਰਿਚਰਡ ਗ੍ਰੇਨੇਲ ਵਿਸ਼ੇਸ਼ ਮਿਸ਼ਨਾਂ ਲਈ ਸਫ਼ੀਰ ਨਿਯੁਕਤ
ਵੈਸਟ ਪਾਮ ਬੀਚ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੰਬੇ ਸਮੇਂ ਤੱਕ ਵਿਦੇਸ਼ ਨੀਤੀ ਦੇ ਸਲਾਹਕਾਰ ਰਹੇ ਰਿਚਰਡ ਗ੍ਰੇਨੇਲ ਨੂੰ ਵਿਸ਼ੇਸ਼ ਮਿਸ਼ਨਾਂ ਲਈ ਸਫ਼ੀਰ ਨਿਯੁਕਤ ਕੀਤਾ ਹੈ। ਗ੍ਰੇਨੇਲ, ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਜਰਮਨੀ ’ਚ ਸਫ਼ੀਰ, ਸਰਬੀਆ ਅਤੇ ਕੋਸੋਵੋ ਸ਼ਾਂਤੀ ਵਾਰਤਾ ਲਈ ਰਾਸ਼ਟਰਪਤੀ ਦੇ ਵਿਸ਼ੇਸ਼ ਨੁਮਾਇੰਦੇ ਅਤੇ ਕੌਮੀ ਖ਼ੁਫ਼ੀਆ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਵਿਦੇਸ਼ ਮੰਤਰੀ ਦੇ ਅਹੁਦੇ ਲਈ ਵੀ ਦਾਅਵੇਦਾਰ ਮੰਨੇ ਜਾ ਰਹੇ ਸਨ ਪਰ ਟਰੰਪ ਨੇ ਫਲੋਰਿਡਾ ਦੇ ਸੰਸਦ ਮੈਂਬਰ ਮਾਰਕੋ ਰੂਬੀਓ ਨੂੰ ਵਿਦੇਸ਼ ਮੰਤਰੀ ਨਾਮਜ਼ਦ ਕੀਤਾ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁੱਥ ਸੋਸ਼ਲ’ ’ਤੇ ਇਕ ਪੋਸਟ ’ਚ ਕਿਹਾ ਕਿ ਰਿਚਰਡ ਵੈਨੇਜ਼ੁਏਲਾ ਅਤੇ ਉੱਤਰੀ ਕੋਰੀਆ ਸਮੇਤ ਦੁਨੀਆ ਭਰ ਦੇ ਕੁਝ ਸਭ ਤੋਂ ਅਹਿਮ ਮਿਸ਼ਨਾਂ ’ਚ ਕੰਮ ਕਰਨਗੇ।
ਟਰੰਪ ਨੇ ਜਦੋਂ ਸਤੰਬਰ ’ਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਸਮੇਂ ਗ੍ਰੇਨੇਲ ਵੀ ਹਾਜ਼ਰ ਸਨ। ਗ੍ਰੇਨੇਲ ਨੇ ਯੂਕਰੇਨ ਲਈ ਸ਼ਾਂਤੀ ਸਮਝੌਤੇ ਦੀ ਵਕਾਲਤ ਕੀਤੀ ਸੀ। ਉਨ੍ਹਾਂ ਯੂਕਰੇਨ ਨੂੰ ਨਾਟੋ ’ਚ ਨਾ ਸ਼ਾਮਲ ਕਰਨ ਦੀ ਸਲਾਹ ਦਿੱਤੀ ਸੀ।

.jpg)
.jpg)


.jpg)
.jpg)
.jpg)
.jpg)


.jpg)

.jpg)



.jpg)