ਟਰੰਪ ਤੇ ਬਿਡੇਨ ਨੇ ਹਿੰਦੂਆਂ ਤੋਂ ਸਹਿਯੋਗ ਮੰਗਿਆ

ਟਰੰਪ ਤੇ ਬਿਡੇਨ ਨੇ ਹਿੰਦੂਆਂ ਤੋਂ ਸਹਿਯੋਗ ਮੰਗਿਆ

ਰਾਸ਼ਟਰਪਤੀ ਚੋਣ ਲਈ ਊਮੀਦਵਾਰ ਡੋਨਲਡ ਟਰੰਪ ਅਤੇ ਜੋਅ ਬਿਡੇਨ ਵਲੋਂ ਆਪੋ-ਆਪਣੀਆਂ ਪ੍ਰਚਾਰ ਮੁਹਿੰਮਾਂ ਵਿੱਚ ਹਿੰਦੂ ਭਾਈਚਾਰੇ ਦਾ ਸਹਿਯੋਗ ਲਿਆ ਜਾ ਰਿਹਾ ਹੈ, ਜਿਸ ਤੋਂ ਅਮਰੀਕਾ ਵਿੱਚ ਇਸ ਘੱਟ ਗਿਣਤੀ ਧਾਰਮਿਕ ਭਾਈਚਾਰੇ ਦੀ ਵਧ ਰਹੀ ਸਿਆਸੀ ਮਹੱਤਤਾ ਸਾਹਮਣੇ ਆਉਂਦੀ ਹੈ।
ਅਮਰੀਕਾ ਵਿੱਚ ਹਿੰਦੂਤਵ ਚੌਥਾ ਵੱਡਾ ਧਾਰਮਿਕ ਭਾਈਚਾਰਾ ਹੈ ਅਤੇ ਸਾਲ 2016 ਵਿੱਚ ਇਹ ਅਮਰੀਕੀ ਅਬਾਦੀ ਦਾ ਲਗਭਗ ਇੱਕ ਫ਼ੀਸਦ ਸੀ। ਟਰੰਪ ਦੀ ਪ੍ਰਚਾਰ ਮੁਹਿੰਮ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਕਿ ਡੋਨਲਡ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ਦੀ ਸੂਰਤ ਵਿੱਚ ਅਮਰੀਕਾ ਵਿੱਚ ਹਿੰਦੂਆਂ ਲਈ ‘ਧਾਰਮਿਕ ਆਜ਼ਾਦੀ ਵਿਚ ਅੜਿੱਕਿਆਂ ਨੂੰ ਘਟਾਇਆ ਜਾਵੇਗਾ’ ਜਦਕਿ ਬਿਡੇਨ ਦੀ ਪ੍ਰਚਾਰ ਮੁਹਿੰਮ ਵਿੱਚ ਕਿਹਾ ਜਾ ਰਿਹਾ ਹੈ ਕਿ ਬਿਡੇਨ ਵਲੋਂ ਹਿੰਦੂ ਭਾਈਚਾਰੇ ਦੇ ਲੋਕਾਂ ਤੱਕ ਪਹੁੰਚ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਪਹਿਲੀ ਵਾਰ, 14 ਅਗਸਤ ਨੂੰ ਟਰੰਪ ਦੀ ਪ੍ਰਚਾਰ ਮੁਹਿੰਮ ਤਹਿਤ ‘ਟਰੰਪ ਲਈ ਹਿੰਦੂ ਅਵਾਜ਼ਾਂ’ ਦਾ ਗਠਨ ਕੀਤਾ ਗਿਆ। ਇਸ ਤੋਂ ਦੋ ਦਿਨਾਂ ਬਾਅਦ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਵਿੱਚ ਹਿੰਦੂ ਆਗੂ ਨੀਲਮਾ ਗੋਨੂਗੁੰਟਲਾ ਨੇ ਹਿੱਸਾ ਲਿਆ, ਜਿਸ ਨੂੰ ਬਿਡੇਨ ਦੀ ਪ੍ਰਚਾਰ ਮੁਹਿੰਮ ਨੇ ਹਿੰਦੂਆਂ ਦੀ ਅਮਰੀਕਾ ਵਿੱਚ ਵਧਦੀ ਸਿਆਸੀ ਮਹੱਤਤਾ ਦਾ ਚਿੰਨ੍ਹ ਦੱਸਿਆ। 

sant sagar