ਜੰਮੂ-ਕਸ਼ਮੀਰ: ਜੰਗਲ ਦੀ ਅੱਗ ਕਰਕੇ ਐੱਲਓਸੀ ’ਤੇ ਕਈ ਬਾਰੂਦੀ ਸੁਰੰਗਾਂ ਫਟੀਆਂ

ਜੰਮੂ-ਕਸ਼ਮੀਰ: ਜੰਗਲ ਦੀ ਅੱਗ ਕਰਕੇ ਐੱਲਓਸੀ ’ਤੇ ਕਈ ਬਾਰੂਦੀ ਸੁਰੰਗਾਂ ਫਟੀਆਂ

ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਜੰਗਲ ਨੂੰ ਲੱਗੀ ਅੱਗ ਕਰਕੇ ਕੰਟਰੋਲ ਰੇਖਾ ਨਾਲ ਅੱਜ ਕਈ ਬਾਰੂਦੀ ਸੁਰੰਗਾਂ ਫਟ ਗਈਆਂ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦਾ ਬਚਾਅ ਰਿਹਾ। ਅਧਿਕਾਰੀਆਂ ਨੇ ਕਿਹਾ ਅੱਗ ਸੋਮਵਾਰ ਨੂੰ ਕੰਟਰੋਲ ਰੇਖਾ ਤੋਂ ਪਾਰ ਲੱਗੀ ਸੀ ਤੇ ਭਾਰਤ ਵਾਲੇ ਪਾਸੇ ਮੇਂਧੜ ਸੈਕਟਰ ਤੱਕ ਫੈਲ ਗਈ। ਅਧਿਕਾਰੀ ਨੇ ਕਿਹਾ ਕਿ ਅੱਗ ਕਰਕੇ ਅੱਧੀ ਦਰਜਨ ਦੇ ਕਰੀਬ ਬਾਰੂਦੀ ਸੁਰੰਗਾਂ ਫਟ ਗਈਆਂ, ਜੋ ਸਰਹੱਦ ਪਾਰੋਂ ਘੁਸਪੈਠ ਰੋਕਣ ਦੇ ਪ੍ਰਬੰਧ ਵਜੋਂ ਲਾਈਆਂ ਗਈਆਂ ਸਨ। ਇਸ ਦੌਰਾਨ ਸਰਹੱਦ ਨਾਲ ਲੱਗਦੀਆਂ ਹੋਰ ਵੀ ਥਾਵਾਂ ’ਤੇ ਅੱਗ ਲੱਗ ਗਈ ਸੀ। ਹਾਲਾਂਕਿ ਕਾਫ਼ੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ ਗਿਆ।
 

sant sagar