ਜੇਲ੍ਹ 'ਚੋਂ ਟਵੀਟ ਰਾਹੀਂ ਸਿਸੋਦੀਆ ਵਲੋਂ ਭਾਜਪਾ ਤੇ ਕੇਂਦਰ 'ਤੇ ਹਮਲਾ
ਨਵੀਂ ਦਿੱਲੀ, - ਦਿੱਲੀ ਸ਼ਰਾਬ ਘੁਟਾਲੇ ਦੇ ਦੋਸ਼ 'ਚ ਜੇਲ੍ਹ 'ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਰਾਹੀਂ ਕੇਂਦਰ ਸਰਕਾਰ ਤੇ ਭਾਜਪਾ 'ਤੇ ਹਮਲਾ ਕੀਤਾ ਹੈ | ਸਿਸੋਦੀਆ ਦੇ ਅਧਿਕਾਰਤ ਟਵੀਟ ਰਾਹੀਂ ਭਾਜਪਾ ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਗਿਆ ਹੈ ਕਿ ਤੁਸੀਂ ਜੇਲ੍ਹ 'ਚ ਡੱਕ ਕੇ ਮੈਨੂੰ ਦੁੱਖ ਪਹੁੰਚਾ ਸਕਦੇ ਹੋ, ਪਰ ਮੇਰੇ ਹੌਂਸਲੇ ਨਹੀਂ ਤੋੜ ਸਕਦੇ | ਸਿਸੋਦੀਆ ਨੇ ਕਿਹਾ ਕਿ ਅੰਗਰੇਜ਼ਾਂ ਨੇ ਵੀ ਆਜ਼ਾਦੀ ਘੁਲਾਟੀਆਂ ਨੂੰ ਕਾਫੀ ਦੁੱਖ ਦਿੱਤੇ ਸਨ, ਪਰ ਉਨ੍ਹਾਂ ਦੇ ਹੌਂਸਲੇ ਨਹੀਂ ਤੋੜ ਸਕੇ ਸਨ | ਦੱਸਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਸਿਸੋਦੀਆ ਨੂੰ ਰਾਉਜ਼ ਐਵੇਨਿਊ ਕੋਰਟ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਜ਼ਮਾਨਤ ਬਾਰੇ ਸੁਣਵਾਈ ਨੂੰ 21 ਮਾਰਚ ਤੱਕ ਵਧਾ ਦਿੱਤਾ ਗਿਆ ਸੀ | ਸੀ.ਬੀ.ਆਈ. ਤੋਂ ਬਾਅਦ ਈ.ਡੀ. ਵਲੋਂ ਸਿਸੋਦੀਆ ਨੂੰ ਗਿ੍ਫਤਾਰ ਕਰਕੇ ਪੁੱਛਗਿੱਛ ਕੀਤੀ ਗਈ | ਦੂਜੇ ਪਾਸੇ ਭਾਜਪਾ ਦਾ ਦੋਸ਼ ਹੈ ਕਿ 'ਆਪ' ਜਨਤਾ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੀ |
.jpg)
.jpg)



.jpg)
.jpg)
.jpg)
.jpg)


.jpg)

.jpg)



.jpg)
.jpg)