ਜਿੰਮੀ ਸ਼ੇਰਗਿੱਲ ਨੇ ਵਿਆਹ ਦੀ ਵਰ੍ਹੇਗੰਢ 'ਤੇ ਪੋਸਟ ਕੀਤੀ ਖਾਸ ਤਸਵੀਰ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਜਿੰਮੀ ਸ਼ੇਰਗਿੱਲ ਨੇ ਵਿਆਹ ਦੀ ਵਰ੍ਹੇਗੰਢ 'ਤੇ ਪੋਸਟ ਕੀਤੀ ਖਾਸ ਤਸਵੀਰ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਜਲੰਧਰ  - ਪੰਜਾਬੀ ਅਦਾਕਾਰ ਜਿੱਮੀ ਸ਼ੇਰਗਿੱਲ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਜਿੰਮੀ ਸ਼ੇਰਗਿੱਲ ਨੇ ਕੈਪਸ਼ਨ ਵਿਚ ਲਿਖਿਆ, ''ਥੈਂਕ ਯੂ ਇੰਨੇ ਸਾਲ ਮੈਨੂੰ ਬਰਦਾਸ਼ਤ ਕਰਨ ਲਈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਹਾਸੇ ਅਤੇ ਕੇਕ ਦੇ ਇਮੋਜ਼ੀ ਵੀ ਪੋਸਟ ਕੀਤੇ ਹਨ। ਜਿੰਮੀ ਸ਼ੇਰਗਿੱਲ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ 'ਤੇ ਪੰਜਾਬੀ ਸਿਤਾਰੇ ਵੀ ਵਿਆਹ ਦੀ ਵਰ੍ਹੇਗੰਢ 'ਤੇ ਵਧਾਈਆ ਦੇ ਰਹੇ ਹਨ, ਜਿਨ੍ਹਾਂ ਵਿਚ ਜੱਸੀ ਗਿੱਲ, ਸਰਗੁਣ ਮਹਿਤਾ ਅਤੇ ਸੁਖਸ਼ਿੰਦਰ ਛਿੰਦਾ ਵਰਗੇ ਸਿਤਾਰੇ ਹਨ।
ਦੱਸ ਦੇਈਏ ਕਿ ਜਿੰਮੀ ਸ਼ੇਰਗਿੱਲ ਨੇ ਪ੍ਰਿਅੰਕਾ ਪੁਰੀ ਨਾਲ ਵਿਆਹ ਕਰਵਾਇਆ ਸੀ। 5 ਸਾਲ ਤਕ ਇਹ ਜੋੜੀ ਇਕ-ਦੂਜੇ ਨੂੰ ਡੇਟ ਕਰਦੀ ਰਹੀ ਸੀ। ਦੋਵੇਂ ਪਹਿਲੀ ਵਾਰ ਜਿੰਮੀ ਸ਼ੇਰਗਿੱਲ ਦੇ ਚਾਚੇ ਦੇ ਲੜਕੇ ਦੇ ਵਿਆਹ 'ਤੇ ਮਿਲੇ ਸਨ, ਜੋ ਕਿ ਦਿੱਲੀ ਵਿਚ ਹੋਇਆ ਸੀ। ਇਸ ਵਿਆਹ ਨੂੰ ਲੈ ਕੇ ਪ੍ਰਿਅੰਕਾ ਦੇ ਪਰਿਵਾਰ ਵਿਚ ਕੁਝ ਝਿਜਕ ਜਿਹੀ ਸੀ ਪਰ ਜਿੰਮੀ ਨੇ ਸਹਿਜੇ ਹੋ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਨਾ ਲਿਆ ਸੀ। 'ਮੋਹੱਬਤੇਂ'' ਦੀ ਸ਼ੂਟਿੰਗ ਦੌਰਾਨ ਹੀ ਪ੍ਰਿਅੰਕਾ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਜਿੰਮੀ ਨਾਲ ਹੀ ਵਿਆਹ ਕਰਵਾਏਗੀ। ਇਸ ਤੋਂ ਬਾਅਦ ਦੋਵਾਂ ਦੇ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਇਹ ਵਿਆਹ ਹੋਇਆ। 
ਦੱਸਣਯੋਗ ਹੈ ਕਿ ਜਿੰਮੀ ਸ਼ੇਰਗਿੱਲ ਇਕ ਬਿਹਤਰੀਨ ਇਨਸਾਨ ਹਨ ਅਤੇ ਉਹ ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਉਨ੍ਹਾਂ ਦੀ ਫਿਲਮ 'ਸ਼ਰੀਕ' ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਬਾਲੀਵੁੱਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਤਨੁ ਵੈਡਸ ਮਨੁ', 'ਮੋਹੱਬਤੇਂ', 'ਮਾਚਿਸ', 'ਹੈਪੀ ਭਾਗ ਜਾਏਗੀ' ਸਮੇਤ ਕਈ ਫ਼ਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। 

sant sagar