ਜਦੋਂ ਹਨੀ ਸਿੰਘ ਭੁੱਲ ਗਏ ਆਪਣੇ Laptop ਦਾ ਪਾਸ ਵਰਡ ਤਾਂ ਕੀਤਾ ਅਜਿਹਾ ਕੰਮ

ਜਦੋਂ ਹਨੀ ਸਿੰਘ ਭੁੱਲ ਗਏ ਆਪਣੇ Laptop ਦਾ ਪਾਸ ਵਰਡ ਤਾਂ ਕੀਤਾ ਅਜਿਹਾ ਕੰਮ

ਮੁੰਬਈ  — ਸੁਪਰਸਟਾਰ ਅਤੇ ਬਾਲੀਵੁੱਡ ਗਾਇਕ ਯੋ ਯੋ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿਚ ਗਾਇਕ ਯੋ ਯੋ ਹਨੀ ਸਿੰਘ ਨੇ ਆਪਣੇ ਫੈਨਜ਼ ਨਾਲ ਇਕ ਫਨੀ ਵੀਡੀਓ ਸਾਂਝਾ ਕੀਤੀ, ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਹਨੀ ਸਿੰਘ ਆਪਣੇ ਲੈਪਟਾਪ ਦਾ ਪਾਸਵਰਡ ਭੁੱਲ ਗਏ ਹਨ। ਇਸ ਤੋਂ ਬਾਅਦ ਉਹ ਲੈਪਟਾਪ ਵਿਚ ਗੀਤ ਦਾ ਪਾਸਵਰਡ ਲਗਾਉਂਦੇ ਨਜ਼ਰ ਆ ਰਹੇ ਹਨ। ਯੋ ਯੋ ਹਨੀ ਸਿੰਘ ਲੈਪਟਾਪ ਵਿਚ 'ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ' ਗੀਤ ਦਾ ਪਾਸ ਵਰਡ ਦਰਜ ਕਰਦੇ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦਾ ਇਹ ਪਾਸ ਵਰਡ ਗਲਤ ਹੋ ਜਾਂਦਾ ਹੈ। ਯੋ ਯੋ ਹਨੀ ਸਿੰਘ ਦਾ ਇਹ ਫਨੀ ਵੀਡੀਓ ਪ੍ਰਸ਼ੰਸਕਾਂ ਲਈ ਨੂੰ ਬੇਹੱਦ ਪਸੰਦ ਆ ਰਿਹਾ ਹੈ। ਹਨੀ ਸਿੰਘ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, ''ਗਲਤ ਪਾਸਵਰਡ।''
ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਇਕ ਰੈਪਰ, ਕਲਾਕਾਰ, ਫਿਲਮੀ ਅਦਾਕਾਰ ਅਤੇ ਸੰਗੀਤ ਨਿਰਮਾਤਾ ਹਨ। ਹਨੀ ਸਿੰਘ ਨੇ ਯੂ. ਕੇ. ਤੋਂ ਸੰਗੀਤ ਦੀ ਪੜ੍ਹਾਈ ਕੀਤੀ, ਉਥੇ 9 ਸਾਲ ਬਾਅਦ ਵਾਪਸ ਪਰਤਣ ਤੋਂ ਬਾਅਦ ਹਨੀ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰੈਪ ਆਟਿਸਟ ਵਜੋਂ ਕੀਤੀ।ਪਰ ਉਸ ਨੂੰ ਇਹ ਕੰਮ ਅਸਾਨੀ ਨਾਲ ਨਹੀਂ ਮਿਲਿਆ। ਇਸ ਲਈ ਉਸ ਨੂੰ ਸੰਗੀਤ ਦੇ ਨਿਰਦੇਸ਼ਕਾਂ ਦੇ ਬਹੁਤ ਸਾਰੇ ਚੱਕਰ ਲਗਾਉਣੇ ਪਏ ਸਨ।

ad