ਜਦੋਂ ਸ਼੍ਰੀਦੇਵੀ ਨੇ ਆਪਣੀ ਧੀ ਖੁਸ਼ੀ ਨੂੰ ਲਗਾਈ ਸੀ ਫਟਕਾਰ, ਪੁਰਾਣਾ ਵੀਡੀਓ ਹੋਇਆ ਵਾਇਰਲ

ਜਦੋਂ ਸ਼੍ਰੀਦੇਵੀ ਨੇ ਆਪਣੀ ਧੀ ਖੁਸ਼ੀ ਨੂੰ ਲਗਾਈ ਸੀ ਫਟਕਾਰ, ਪੁਰਾਣਾ ਵੀਡੀਓ ਹੋਇਆ ਵਾਇਰਲ

ਜਲੰਧਰ  - ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਮੌਤ 24 ਫਰਵਰੀ 2018 ਵਿਚ ਹੋਈ ਸੀ। ਇਸ ਖ਼ਬਰ ਨਾਲ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਛਾ ਗਈ ਸੀ। ਸ਼੍ਰੀਦੇਵੀ ਦੀ ਮੌਤ ਨੂੰ 2 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਸਭ ਦੇ ਚਲਦਿਆਂ ਉਨ੍ਹਾਂ ਦਾ ਇਕ ਹੋਰ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸ਼੍ਰੀਦੇਵੀ ਆਪਣੀ ਧੀ ਖੁਸ਼ੀ ਕਪੂਰ ਨੂੰ ਫਟਕਾਰ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਸ਼੍ਰੀਦੇਵੀ ਕਿਸੇ ਇੰਟਰਵਿਊ ਦੀ ਤਿਆਰੀ ਕਰ ਰਹੀ ਹੈ ਅਤੇ ਅਚਾਨਕ ਖੁਸ਼ੀ ਕਪੂਰ ਚੀਕਦੀ ਹੋਈ ਨਿਕਲਦੀ ਹੈ। ਇਹ ਸਭ ਦੇਖ ਕੇ ਸ਼੍ਰੀਦੇਵੀ ਨਰਾਜ਼ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਖੁਸ਼ੀ ਪਲੀਜ਼ ਜਾਓ ਉੱਥੇ ਬੈਠੋ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਕਾਫੀ ਪੁਰਾਣਾ ਹੈ। ਉਸ ਸਮੇਂ ਖੁਸ਼ੀ ਕਾਫੀ ਛੋਟੀ ਹੁੰਦੀ ਸੀ। ਦੱਸ ਦੇਈਏ ਕਿ ਸ਼੍ਰੀਦੇਵੀ ਦਾ ਦਿਹਾਂਤ ਦੁਬਈ ਦੇ ਇਕ ਹੋਟਲ ਵਿਚ ਹੋਇਆ ਸੀ। ਉਹ ਇੱਥੇ ਕਿਸੇ ਵਿਆਹ ਵਿਚ ਪਹੁੰਚੇ ਸਨ।

ad