ਜਦੋਂ ਤਾਪਸੀ ਪਨੂੰ ਨੇ ਆਪਣੀਆਂ ਭੈਣਾਂ ਕੋਲੋਂ ਧੱਕੇ ਨਾਲ ਬੰਨਵਾਈ ਸੀ ‘ਰੱਖੜੀ’

ਜਦੋਂ ਤਾਪਸੀ ਪਨੂੰ ਨੇ ਆਪਣੀਆਂ ਭੈਣਾਂ ਕੋਲੋਂ ਧੱਕੇ ਨਾਲ ਬੰਨਵਾਈ ਸੀ ‘ਰੱਖੜੀ’

ਮੁੰਬਈ- ਤਾਪਸੀ ਪਨੂੰ ਲਾਕਡਾਊਨ ਦੇ ਚਲਦੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੁਰਾਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਆਪਣੀਆਂ ਭੈਣਾਂ ਨਾਲ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤਾਪਸੀ ਆਪਣੇ ਪਰਿਵਾਰ ਦੇ ਕਾਫੀ ਕਰੀਬ ਹੈ । ਤਾਪਸੀ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ ਜਦੋਂ ਕਿ ਉਹ ਮੁੰਬਈ ਵਿਚ ਰਹਿੰਦੀ ਹੈ।
ਤਾਪਸੀ ਆਪਣੇ ਪਰਿਵਾਰ ਦੇ ਬੱਚਿਆਂ ’ਚੋਂ ਸਭ ਤੋਂ ਵੱਡੀ ਹੈ, ਜਿਸ ਦੇ ਫਾਇਦਾ ਉਸ ਨੇ ਆਪਣੀ ਲੇਟੈਸਟ ਪੋਸਟ ਵਿਚ ਦੱਸਿਆ ਹੈ। ਤਾਪਸੀ ਨੇ ਆਪਣੀਆਂ ਭੈਣਾਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,‘‘ਇਹ ਉਹ ਦਿਨ ਸੀ ਜਦੋਂ ਉਸ ਨੇ ਦੋਵਾਂ ਕੋਲੋਂ ਰੱਖੜੀ ਬੰਨਵਾਈ ਸੀ ਕਿਉਂਕਿ ਵੱਡੀ ਭੈਣ ਹੋਣ ਕਰਕੇ ਰੱਖਿਆ ਤਾਂ ਮੈਂ ਹੀ ਕਰਦੀ ਹਾਂ, ਵੱਡੀ ਭੈਣ ਹੋਣ ਕਰਕੇ ਮੇਰੀਆਂ ਛੋਟੀਆਂ ਭੈਣਾਂ ਮੈਨੂੰ ਰਿਮੋਟ ਦਿੰਦੀਆਂ ਹਨ, ਪਾਣੀ ਦਿੰਦੀਆਂ ਹਨ ਤੇ ਗਲੇ ਲਗਾਉਂਦੀਆਂ ਹਨ।’’
ਤਾਪਸੀ ਪਨੂੰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਤਾਪਸੀ ਹਾਲ ਹੀ ਵਿਚ ਫਿਲਮ ‘ਥੱਪੜ’ ਵਿਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕਈ ਪ੍ਰੋਜੈਕਟ ਹਨ।

ad