ਜਦੋਂ ਅਮਿਤਾਭ ਬੱਚਨ ਦੇ ਘਰ 'ਚ ਅਚਾਨਕ ਆ ਗਿਆ 'ਚਮਗਿੱਦੜ'

ਜਦੋਂ ਅਮਿਤਾਭ ਬੱਚਨ ਦੇ ਘਰ 'ਚ ਅਚਾਨਕ ਆ ਗਿਆ 'ਚਮਗਿੱਦੜ'

ਜਲੰਧਰ  - 'ਕੋਰੋਨਾ ਵਾਇਰਸ' ਨੂੰ ਲੈ ਕੇ ਸ਼ੁਰੂ ਤੋਂ ਹੀ ਇਹ ਖ਼ਬਰ ਆ ਰਹੀ ਹੈ ਕਿ ਇਹ ਚਮਗਾਦੜ ਦੇ ਜਰੀਏ ਇਨਸਾਨ ਵਿਚ ਫੈਲਿਆ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਲੋਕ ਚਮਗਿੱਦੜ ਨੂੰ ਲੈ ਕੇ ਕਾਫੀ ਸੁਚੇਤ ਹੋ ਗਏ ਹਨ। ਹੁਣ ਜੇਕਰ ਅਜਿਹ ਵਿਚ ਕੋਈ ਚਮਗਿੱਦੜ ਤੁਹਾਡੇ ਘਰ ਵਿਚ ਆ ਜਾਵੇ ਅਤੇ ਜਾਣ ਦਾ ਨਾਂ ਨਾ ਲਵੇ ਤਾਂ ਕਿ ਹੋਵੇਗਾ? ਸ਼ਾਇਦ ਇਸ ਗੱਲ ਨੂੰ ਸੋਚ ਕੇ ਵੀ ਤੁਸੀਂ ਡਰ ਜਾਵੇਗਾ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਬਿਲਕੁਲ ਅਜਿਹਾ ਹੀ ਹੋਇਆ ਹੈ। ਅਮਿਤਾਭ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿਟਰ ਅਕਾਊਂਟ 'ਤੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ, ''ਮੇਰੇ ਬੰਗਲੇ ਜਲਸਾ ਦੇ ਇਕ ਕਮਰੇ ਵਿਚ ਚਮਗਿੱਦੜ ਆ ਗਿਆ, ਜਿਸਨੂੰ ਬਾਹਰ ਕੱਢਣ ਵਿਚ ਸਾਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਅਮਿਤਾਭ ਨੇ ਟਵੀਟ ਕੀਤਾ, ''ਜੂਰੀ ਦੇ ਦੇਵੀਓ ਅਤੇ ਸੱਜਣੋ, ਇਸ ਘੰਟੇ ਦੀ ਖ਼ਬਰ...ਬ੍ਰੇਕਿੰਗ ਨਿਊਜ਼, ਕੀ ਤੁਸੀਂ ਯਕੀਨ ਕਰੋਗੇ ਇਕ ਚਮਗਿੱਦੜ ਜਲਸਾ ਵਿਚ ਤੀਜੇ ਫਲੋਰ 'ਤੇ ਮੇਰੇ ਕਮਰੇ ਵਿਚ ਆ ਗਿਆ। ਬਹੁਤ ਮੁਸ਼ਕਿਲ ਨਾਲ ਉਸਨੂੰ ਬਾਹਰ ਕੱਢਿਆ। ਕੋਰੋਨਾ ਪਿੱਛਾ ਹੀ ਨਹੀਂ ਛੱਡ ਰਿਹਾ।''

sant sagar