ਚੱਕਰਵਾਤੀ ਤੂਫਾਨ ‘ਚੀਡੋ’ ਦੇ ਝੰਬੇ ਮਾਯੋਟ ’ਚ ਰਾਹਤ ਕਾਰਜ ਸ਼ੁਰੂ

ਤੂਫਾਨ ਕਾਰਨ ਹਜ਼ਾਰਾਂ ਮੌਤਾਂ ਹੋਣ ਦਾ ਖ਼ਦਸ਼ਾ; ਜਹਾਜ਼ਾਂ ਰਾਹੀਂ ਭੇਜੀ ਜਾ ਰਹੀ ਹੈ ਰਾਹਤ ਸਮੱਗਰੀ
ਕੇਪ ਟਾਊਨ,(ਇੰਡੋ ਕਨੇਡੀਅਨ ਟਾਇਮਜ਼)- ਹਿੰਦ ਮਹਾਸਾਗਰ ਵਿੱਚ ਫਰਾਂਸ ਦੇ ਮਾਯੋਟ ’ਚ ਆਏ ਚੱਕਰਵਾਤੀ ਤੂਫਾਨ ‘ਚੀਡੋ’ ਵੱਲੋਂ ਮਚਾਈ ਤਬਾਹੀ ਦਰਮਿਆਨ ਸਰਕਾਰ ਵੱਲੋਂ ਸਮੁੰਦਰੀ ਜਹਾਜ਼ਾਂ ਤੇ ਫ਼ੌਜੀ ਹਵਾਈ ਜਹਾਜ਼ਾਂ ਰਾਹੀਂ ਸਹਾਇਤਾ ਭੇਜਣੀ ਸ਼ੁਰੂ ਕਰ ਦਿੱਤੀ ਗਈ ਹੈ। ਮਾਯੋਟ ’ਚ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਇਸ ਚੱਕਰਵਾਤੀ ਤੂਫਾਨ ਕਾਰਨ ਸੈਂਕੜੇ ਜਾਂ ਸੰਭਾਵੀ ਤੌਰ ’ਤੇ ਹਜ਼ਾਰਾਂ ਲੋਕ ਮਾਰੇ ਗਏ ਹੋਣਗੇ। ਭਾਵੇਂ ਅੱਜ ਸਵੇਰੇ ਸਰਕਾਰੀ ਤੌਰ ’ਤੇ ਜਾਰੀ ਅੰਕੜਿਆਂ ਮੁਤਾਬਕ ਮੌਤਾਂ ਦੀ ਗਿਣਤੀ 14 ਦੱਸੀ ਗਈ ਹੈ। ਫਰਾਂਸ ਅਤੇ ਨੇੜਲੇ ਇਲਾਕਿਆਂ ਤੋਂ ਪ੍ਰਭਾਵਿਤ ਟਾਪੂ ’ਤੇ ਬਚਾਅ ਟੀਮਾਂ ਤੇ ਮੈਡੀਕਲ ਸਹਾਇਤਾ ਪਹੁੰਚਾਈ ਜਾ ਰਹੀ ਹੈ। ਫਰਾਂਸ ਟੈਲੀਵਿਜ਼ਨ ਸਟੇਸ਼ਨ ਟੀ ਐੱਫ 1 ਵੱਲੋਂ ਜਾਰੀ ਜਾਣਕਾਰੀ ਮੁਤਾਬਕ ਗ੍ਰਹਿ ਮੰਤਰੀ ਬਰੂਨੋ ਰਿਟੈਲੀਊ ਅੱਜ ਸਵੇਰੇ ਮਾਮੌੌੌੌਦਜੂ ਪੁੱਜ ਗਏ ਹਨ। ਫਰਾਂਸੀਸੀ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ 800 ਤੋਂ ਵੱਧ ਹੋਰ ਰਾਹਤ ਮੁਲਾਜ਼ਮ ਪੁੱਜਣ ਦੀ ਸੰਭਾਵਨਾ ਹੈ। ਇਸ ਦੌਰਾਨ ਮਾਯੋਟ ਦੇ ਪ੍ਰੀਫੈਕਟ ਫਰਾਂਕੋਇਸ ਜੇਵੀਅਰ ਬਿਊਵਿਲੇ ਨੇ ਸਥਾਨਕ ਟੀਵੀ ਸਟੇਸ਼ਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੌਤਾਂ ਦੀ ਗਿਣਤੀ ਸੈਂਕੜੇ ਜਾਂ ਇੱਥੋਂ ਤੱਕ ਕਿ ਹਜ਼ਾਰਾਂ ਵੀ ਹੋ ਸਕਦੀ ਹੈ। ਅਧਿਕਾਰੀਆਂ ਮੁਤਾਬਕ ਸੰਨ 1930 ਤੋਂ ਬਾਅਦ ਆਏ ਇਸ ਸਭ ਤੋਂ ਭਿਆਨਕ ਚੱਕਰਵਾਤੀ ਤੂਫਾਨ ਕਾਰਨ ਹੋਈਆਂ ਮੌਤਾਂ ਤੇ ਜ਼ਖ਼ਮੀਆਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਲਾਉਣ ’ਚ ਦਿੱਕਤ ਆ ਰਹੀ ਹੈ। ਅਧਿਕਾਰੀਆਂ ਮੁਤਾਬਕ ਇਸ ਤੂਫਾਨ ਕਾਰਨ ਜਿੱਥੇ ਮੁੱਖ ਹਵਾਈ ਅੱਡੇ ਅਤੇ ਹਸਪਤਾਲ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਪੁੱਜਾ ਹੈ, ਉੱਥੇ ਇਲਾਕੇ ਵਿੱਚ ਬਿਜਲੀ ਸਪਲਾਈ ਵੀ ਨਹੀਂ ਹੈ। ਮਾਯੋਟ ਫਰਾਂਸ ਦਾ ਸਭ ਤੋਂ ਮਾੜਾ ਇਲਾਕਾ ਹੈ ਤੇ ਇਸ ਨੂੰ ਯੂਰੋਪੀਅਨ ਸੰਘ ਦਾ ਸਭ ਤੋਂ ਮਾੜਾ ਇਲਾਕਾ ਸਮਝਿਆ ਜਾਂਦਾ ਹੈ।
ਮੌਜ਼ੰਬੀਕ ਪੁੱਜਿਆ ‘ਚੀਡੋ’
ਚੱਕਰਵਾਤੀ ਤੂਫਾਨ ‘ਚੀਡੋ’ ਐਤਵਾਰ ਦੇਰ ਰਾਤ ਅਫ਼ਰੀਕੀ ਮੁੱਖ ਭੂਮੀ ਮੌਜ਼ੰਬੀਕ ਪੁੱਜ ਗਿਆ ਸੀ, ਜਿੱਥੋਂ ਦੀ ਮੀਡੀਆ ਰਿਪੋਰਟ ਮੁਤਾਬਕ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਦੌਰਾਨ, ਮਾਲਾਵੀ ਤੇ ਜ਼ਿੰਬਾਬਵੇ ਨੇ ਵੀ ਅਗਾਊਂ ਤਿਆਰੀ ਵਜੋਂ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ