ਬਾਕਸ ਆਫਿਸ ’ਤੇ ਛਾਇਆ ‘ਲਵ ਆਜ ਕੱਲ’ ਦਾ ਜਾਦੂ, ਜਾਣੋ ਦੂਜੇ ਦਿਨ ਦੀ ਕਮਾਈ

ਬਾਕਸ ਆਫਿਸ ’ਤੇ ਛਾਇਆ ‘ਲਵ ਆਜ ਕੱਲ’ ਦਾ ਜਾਦੂ, ਜਾਣੋ ਦੂਜੇ ਦਿਨ ਦੀ ਕਮਾਈ

ਮੁੰਬਈ- ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਤੇ ਸਾਰਾ ਅਲੀ ਖਾਨ ਸਟਾਰਰ ਫਿਲਮ 'ਲਵ ਆਜ ਕਲ' ਬਾਕਸ ਆਫਿਸ 'ਤੇ ਦੂਜੇ ਦਿਨ ਵੀ ਕਾਫੀ ਕਾਮਯਾਬ ਸਾਬਿਤ ਹੋਈ ਹੈ। ਹਾਲਾਂਕਿ, ਦੂਜੇ ਦਿਨ ਫਿਲਮ ਨੇ ਪਹਿਲੇ ਦਿਨ ਦੇ ਮੁਕਾਬਲੇ ਘੱਟ ਕਮਾਈ ਕੀਤੀ ਹੈ। ਫਿਲਮ ਦੀ ਪਹਿਲੇ ਦਿਨ ਦੀ ਕਾਫੀ ਵਧੀਆ ਕਮਾਈ ਕੀਤੀ। ਇਸ ਫਿਲਮ ਪਹਿਲੇ ਦਿਨ 12.40 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਇਸ ਦੇ ਨਾਲ ਫਿਲਮ ਨੇ ਦੂਜੇ ਦਿਨ 8.01 ਕਰੋੜ ਦੀ ਕਮਾਈ ਕੀਤੀ।
ਇਸ ਤਰ੍ਹਾਂ ਫਿਲਮ ਦੀ ਕਮਾਈ ਦਾ ਅੰਕੜਾ 20 ਕਰੋੜ ਦੇ ਪਾਰ ਪਹੁੰਚ ਗਿਆ ਹੈ। ਫਿਲਮ ਦੀ ਕਮਾਈ ਨੂੰ ਲੈ ਕੇ ਟਰੈਡ ਐਨਾਲਿਸਟ ਦਾ ਕਹਿਣਾ ਹੈ ਕਿ ਵੀਕੈਂਡ 'ਚ ਫਿਲਮ ਦੀ ਕਮਾਈ ਵੱਧ ਸਕਦੀ ਹੈ। ਟਰੈਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਸ ਫਿਲਮ ਨੂੰ ਮੈਟਰੋ ਸਿਟੀਜ਼ 'ਚ ਬਹੁਤ ਚੰਗਾ ਰਿਸਪੋਂਸ ਮਿਲ ਰਿਹਾ ਹੈ। ਦੱਸ ਦਈਏ ਕਿ 12 ਕਰੋੜ ਤੋਂ ਵੱਧ ਦੀ ਕਮਾਈ ਦੇ ਨਾਲ ਇਹ ਫਿਲਮ ਕਾਰਤਿਕ ਆਰਿਅਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅੋਪਨਿੰਗ ਹਾਸਿਲ ਕਰਨ ਵਾਲੀ ਫਿਲਮ ਬਣ ਗਈ ਹੈ।

ad