ਚੌਕਸੀ ਵਿਭਾਗ ਵਲੋਂ ਸਾਬਕਾ ਮੰਤਰੀ ਅਰੋੜਾ ਦੀ ਕੋਠੀ 'ਚ ਮੁੜ ਛਾਪੇਮਾਰੀ

ਚੌਕਸੀ ਵਿਭਾਗ ਵਲੋਂ ਸਾਬਕਾ ਮੰਤਰੀ ਅਰੋੜਾ ਦੀ ਕੋਠੀ 'ਚ ਮੁੜ ਛਾਪੇਮਾਰੀ

ਹੁਸ਼ਿਆਰਪੁਰ, - ਚੌਕਸੀ ਵਿਭਾਗ ਦੀ ਟੀਮ ਵਲੋਂ ਅੱਜ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਵਿਖੇ ਸਥਿਤ ਮਹਿਲਨੁਮਾ ਕੋਠੀ 'ਚ ਮੁੜ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਟੀਮ ਨਾਲ ਆਏ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਠੀ ਦੀ ਪੈਮਾਇਸ਼ ਕੀਤੀ ਗਈ ਅਤੇ ਉਸ ਦੇ ਨਿਰਮਾਣ 'ਤੇ ਆਈ ਲਾਗਤ ਦਾ ਮੁਲਾਂਕਣ ਕੀਤਾ ਗਿਆ | ਸੂਤਰਾਂ ਅਨੁਸਾਰ ਕੋਠੀ 'ਤੇ ਕਈ ਕਰੋੜਾਂ ਰੁਪਏ ਦੀ ਲਾਗਤ ਆਈ ਦੱਸੀ ਜਾਂਦੀ ਹੈ | ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਨੂੰ ਅਕਤੂਬਰ 2022 'ਚ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ 'ਚ ਚੌਕਸੀ ਵਿਭਾਗ ਵਲੋਂ ਕਾਬੂ ਕੀਤਾ ਗਿਆ ਸੀ | ਟੀਮ 'ਚ ਚੰਡੀਗੜ੍ਹ ਤੋਂ ਆਏ ਅਧਿਕਾਰੀ ਡੀ.ਐਸ.ਪੀ. ਅਜੇ ਕੁਮਾਰ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਤੇ ਐਸ.ਡੀ.ਓ. ਤੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਸਥਾਨਕ ਚੌਕਸੀ ਵਿਭਾਗ ਦੇ ਡੀ.ਐਸ.ਪੀ. ਮੁਨੀਸ਼ ਕੁਮਾਰ ਵੀ ਸ਼ਾਮਿਲ ਸਨ | ਚੌਕਸੀ ਵਿਭਾਗ ਦੇ ਰਡਾਰ 'ਤੇ ਅਰੋੜਾ ਦੇ ਕਈ ਭਾਈਵਾਲ ਵੀ ਹਨ | ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਅਰੋੜਾ ਦੀ ਰਿਹਾਇਸ਼ ਵਾਲੀ ਕੋਠੀ ਦਾ ਮੁਲਾਂਕਣ ਕੀਤਾ ਜਾ ਚੁੱਕਾ ਹੈ ਅਤੇ ਉਸ ਦੀਆਂ ਹੋਰਨਾਂ ਜਾਇਦਾਦਾਂ ਦਾ ਵੀ ਮੁਲਾਂਕਣ ਕੀਤਾ ਜਾਵੇਗਾ |

ad