Google ਨੇ ਲਾਂਚ ਕੀਤਾ ‘ਇਮੋਜੀ ਕਿਚਨ’ ਫੀਚਰ, ਖੁਦ ਹੀ ਬਣਾ ਸਕੋਗੇ ਪਸੰਦੀਦਾ ਇਮੋਜੀ

Google ਨੇ ਲਾਂਚ ਕੀਤਾ ‘ਇਮੋਜੀ ਕਿਚਨ’ ਫੀਚਰ, ਖੁਦ ਹੀ ਬਣਾ ਸਕੋਗੇ ਪਸੰਦੀਦਾ ਇਮੋਜੀ

ਗੈਜੇਟ ਡੈਸਕ– ਅੱਜ ਦੇ ਦੌਰ ’ਚ ਚੈਟਿੰਗ ਦੌਰਾਨ ਹਰ ਕੋਈ ਇਮੋਜੀ ਦਾ ਇਸਤੇਮਾਲ ਕਰਦਾ ਹੈ। ਇਨ੍ਹਾਂ ਯੂਜ਼ਰਜ਼ ਲਈ ਹੀ ਗੂਗਲ ਨੇ ਆਪਣੇ ਜੀਬੋਰਡ ’ਚ ਨਵਾਂ ਫੀਚਰ ਸ਼ਾਮਲ ਕਰ ਦਿੱਤਾ ਹੈ। ਇਸ ਫੀਚਰ ਦਾ ਨਾਂ Emoji Kitchen ਹੈ ਜੋ ਯੂਜ਼ਰਜ਼ ਨੂੰ ਆਪਣੇ ਪਸੰਦੀਦਾ ਇਮੋਜੀ ਬਣਾਉਣ ਅਤੇ ਉਸ ਨੂੰ ਕਸਟਮਾਈਜ਼ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਤੋਂ ਇਲਾਵਾ ਇਸ ਫੀਚਰ ਰਾਹੀਂ ਤੁਸੀਂ ਆਪਣੇ ਫੇਵਰੇਟ ਇਮੋਜੀ ਨੂੰ ਵੀ ਮਰਜ ਕਰਕੇ ਨਵਾਂ ਇਮੋਜੀ ਤਿਆਰ ਕਰ ਸਕਦੇ ਹੋ। 
ਗੂਗਲ ਨੇ ਇਸ ਫੀਚਰ ਨੂੰ ਅਪਡੇਟ ਰਾਹੀਂ ਰੋਲ ਆਊਟ ਕਰ ਦਿੱਤਾ ਹੈ। ਤੁਸੀਂ ਗੂਗਲ ਪਲੇਅ ਸਟੋਰ ’ਤੇ ਜਾ ਕੇ ਗੂਗਲ ਜੀਬੋਰਡ ਐਪ ਨੂੰ ਅਪਡੇਟ ਕਰਕੇ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ। 

sant sagar