ਕੋਰੋਨਾ : ਪੰਜਾਬੀ ਕਲਾਕਾਰਾਂ ਨੇ ਮੁਸ਼ਕਿਲ ਦੀ ਘੜੀ 'ਚ ਲੋਕਾਂ ਨੂੰ ਇੰਝ ਦਿੱਤੀ ਹਿੰਮਤ

ਕੋਰੋਨਾ : ਪੰਜਾਬੀ ਕਲਾਕਾਰਾਂ ਨੇ ਮੁਸ਼ਕਿਲ ਦੀ ਘੜੀ 'ਚ ਲੋਕਾਂ ਨੂੰ ਇੰਝ ਦਿੱਤੀ ਹਿੰਮਤ

ਜਲੰਧਰ  — ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਅਮਿਤਾਬ ਬੱਚਨ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਜਿਸ 'ਚ ਉਨ੍ਹਾਂ ਨੇ ਕੋਰੋਨਾ ਵਰਗੀ ਭਿਆਨਕ ਬੀਮਾਰੀ ਕਾਰਨ ਲੱਗੇ ਲੌਕਡਾਊਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।।ਇਸ ਤੋਂ ਬਾਅਦ ਗਾਇਕ ਸੋਨੂੰ ਨਿਗਮ, ਸ਼ਾਨ ਸਮੇਤ ਕਈ ਗਾਇਕਾਂ ਨੇ ਆਪਣੀ ਆਵਾਜ਼ 'ਚ ਗੀਤ ਗਾਏ ਹਨ।
ਇਸ ਦੇ ਜ਼ਰੀਏ ਇਨ੍ਹਾਂ ਸਾਰੇ ਸੈਲੀਬ੍ਰੇਟੀਜ਼ ਨੇ ਆਪਣੇ ਘਰਾਂ 'ਚ ਕੈਦ ਲੋਕਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਮਾਂ ਵੀ ਬੀਤ ਜਾਵੇਗਾ ਕਿਉਂਕਿ ਇਹ ਥੋੜੇ ਹੀ ਦਿਨਾਂ ਦੀ ਗੱਲ ਹੈ ਅਤੇ ਸਬਰ ਦੇ ਇਮਤਿਹਾਨ ਦਾ ਸਮਾਂ ਜਲਦ ਹੀ ਖਤਮ ਹੋ ਜਾਵੇਗਾ। ਲੋਕ ਪਹਿਲਾਂ ਵਾਂਗ ਆਪਣੇ ਕੰਮ ਧੰਦਿਆਂ 'ਤੇ ਜਾ ਸਕਣਗੇ।
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਕਈ ਗਾਇਕਾਂ ਅਤੇ ਅਦਾਕਾਰਾਂ ਨੇ ਆਪੋ-ਆਪਣੇ ਤਰੀਕੇ ਨਾਲ ਇਸ ਬੀਮਾਰੀ ਨਾਲ ਨਜਿੱਠਣ ਲਈ ਅਤੇ ਜਾਗਰੂਕ ਕਰਨ ਲਈ ਗੀਤਾਂ ਰਾਹੀਂ ਸੁਝਾਅ ਦਿੱਤੇ ਹਨ।

sant sagar