ਗੋਲਡ ETF ਚ ਲੋਕਾਂ ਵੱਲੋਂ ਮਈ ਦੌਰਾਨ 815 ਕਰੋੜ ਰੁਪਏ ਦਾ ਨਿਵੇਸ਼

ਗੋਲਡ ETF ਚ ਲੋਕਾਂ ਵੱਲੋਂ ਮਈ ਦੌਰਾਨ 815 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ— ਕੋਰੋਨਾ ਵਾਇਰਸ ਸੰਕਟ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰਾਂ 'ਚ ਉਤਰਾਅ-ਚੜ੍ਹਾਅ ਵਿਚਕਾਰ ਮਈ 'ਚ ਗੋਲਡ ਐਕਸਚੇਂਜ ਟ੍ਰੇਡਡ ਫੰਡ (ਈ. ਟੀ. ਐੱਫ.) 'ਚ 815 ਕਰੋੜ ਰੁਪਏ ਦਾ ਨਿਵੇਸ਼ ਆਇਆ। ਇਸ ਦੀ ਵਜ੍ਹਾ ਇਹ ਹੈ ਕਿ ਨਿਵੇਸ਼ਕ ਹੁਣ ਨਿਵੇਸ਼ ਦੇ ਸੁਰੱਖਿਅਤ ਬਦਲਾਂ ਵੱਲ ਰੁਖ਼ ਕਰ ਰਹੇ ਹਨ। ਪਿਛਲੇ ਸਾਲ ਇਸ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਅਗਸਤ 2019 'ਚ ਗੋਲਡ ਈ. ਟੀ. ਐੱਫ. 'ਚ ਕੁੱਲ 3,299 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ।
ਭਾਰਤੀ ਮਿਊਚੁਅਲ ਫੰਡ ਸੰਗਠਨ (ਐੱਮਫੀ) ਦੇ ਤਾਜ਼ਾ ਅੰਕੜਿਆਂ ਮੁਤਾਬਕ ਮਈ 'ਚ ਗੋਲਡ ਈ. ਟੀ. ਐੱਫ. 'ਚ ਸ਼ੁੱਧ ਨਿਵੇਸ਼ 815 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਅਪ੍ਰੈਲ 'ਚ ਇਸ 'ਚ 731 ਕਰੋੜ ਰੁਪੇ ਦਾ ਨਿਵੇਸ਼ ਆਇਆ ਸੀ। ਪਿਛਲੇ ਸਾਲ ਦਸੰਬਰ 'ਚ ਇਸ 'ਚ 27 ਕਰੋੜ ਰੁਪਏ ਅਤੇ ਨਵੰਬਰ 'ਚ 7.68 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ। ਅਕਤੂਬਰ 'ਚ ਨਿਵੇਸ਼ਕਾਂ ਨੇ ਇਸ ਸ਼੍ਰੇਣੀ 'ਚ 31.45 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।
ਬਾਜ਼ਾਰ ਮਾਹਰਾਂ ਨੇ ਕਿਹਾ ਕਿ ਕਈ ਨਿਵੇਸ਼ਕ ਬਾਜ਼ਾਰ 'ਚ ਉਤਰਾਅ-ਚੜ੍ਹਾਅ ਨੂੰ ਦੇਖਦੇ ਹੋਏ ਸੋਨੇ 'ਚ ਨਿਵੇਸ਼ ਨੂੰ ਤਰਜੀਹ ਦੇ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ਦੇ ਪ੍ਰਭਾਵਿਤ ਹੋਣ ਤੇ ਵੱਡੀਆਂ ਅਰਥਵਿਵਸਥਾਵਾਂ 'ਚ ਮੰਦੀ ਵਿਚਕਾਰ ਸੋਨਾ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਨਿਵੇਸ਼ 'ਚ ਉਭਰ ਰਿਹਾ ਹੈ।

sant sagar