ਚੀਨ ਨਾਲ ਟਕਰਾਅ ’ਤੇ ਮੋਦੀ ਦੇ ਖ਼ਰਾਬ ਮੂਡ ਬਾਰੇ ਟਰੰਪ ਦਾ ਦਾਅਵਾ ਝੂਠ: ਭਾਰਤ

ਭਾਰਤ ਸਰਕਾਰ ਦੇ ਉੱਚ ਸੂਤਰਾਂ ਨੇ ਸਪਸ਼ਟ ਕੀਤਾ ਹੈ ਕਿ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੀਤਾ ਗਿਆ ਇਹ ਦਾਅਵਾ ਬਿਲਕੁਲ ਝੂਠ ਹੈ ਕਿ ਉਨ੍ਹਾਂ ਨੇ ਭਾਰਤ-ਚੀਨ ਤਣਾਅ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਸੀ।
ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਵਿਚਾਲੇ ਹਾਲ ਹੀ ਵਿਚ ਕੋਈ ਸੰਪਰਕ ਨਹੀਂ ਹੋਇਆ ਹੈ।
ਇਹ ਸਪਸ਼ਟੀਕਰਨ ਵਾਸ਼ਿੰਗਟਨ ਵਿੱਚ ਟਰੰਪ ਦੇ ਇਹ ਕਹਿਣ ਦੇ ਕੁਝ ਘੰਟੇ ਬਾਅਦ ਆਇਆ ਹੈ ਕਿ ਉਨ੍ਹਾਂ ਨੇ ਮੋਦੀ ਨਾਲ ਗੱਲ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਭਾਰਤ ਅਤੇ ਚੀਨ ਦਰਮਿਆਨ ‘ਵੱਡੇ ਟਕਰਾਅ’ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ‘ਚੰਗੇ ਮੂਡ’ ਵਿੱਚ ਨਹੀਂ ਹਨ।
ਸੂਤਰਾਂ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਵਿਚ ਆਖਰੀ ਗੱਲਬਾਤ 4 ਅਪਰੈਲ ਨੂੰ ਹਾਈਡਰੋਕਸਾਈਕਲੋਰੋਕੁਇਨ ਦੇ ਮੁੱਦੇ ‘ਤੇ ਹੋਈ ਸੀ।