ਇਜ਼ਰਾਈਲ ਨੇ ਗਾਜ਼ਾ ’ਚ ਅਹਿਮ ਲਾਂਘਾ ਮੁੜ ਖੋਲ੍ਹਿਆ

ਇਜ਼ਰਾਈਲ ਨੇ ਗਾਜ਼ਾ ’ਚ ਅਹਿਮ ਲਾਂਘਾ ਮੁੜ ਖੋਲ੍ਹਿਆ

ਇਜ਼ਰਾਈਲ ਨੇ ਗਾਜ਼ਾ ’ਚ ਅਹਿਮ ਲਾਂਘਾ ਮੁੜ ਖੋਲ੍ਹਿਆ
ਯੇਰੂਸ਼ਲਮ-ਇਜ਼ਰਾਇਲੀ ਫ਼ੌਜ ਨੇ ਗਾਜ਼ਾ ’ਚ ਅਹਿਮ ਲਾਂਘਾ ਕੇਰੇਮ ਸ਼ਾਲੋਮ ਮਾਨਵੀ ਸਹਾਇਤਾ ਲਈ ਮੁੜ ਖੋਲ੍ਹ ਦਿੱਤਾ ਹੈ। ਇਸ ਲਾਂਘੇ ਨੂੰ ਹਮਾਸ ਦੇ ਰਾਕੇਟ ਹਮਲੇ ਮਗਰੋਂ ਕਰੀਬ ਤਿੰਨ ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਜਿਸ ’ਚ ਚਾਰ ਇਜ਼ਰਾਇਲੀ ਜਵਾਨ ਮਾਰੇ ਗਏ ਸਨ। ਇਜ਼ਰਾਇਲੀ ਟੈਂਕ ਬ੍ਰਿਗੇਡ ਨੇ ਗਾਜ਼ਾ ਅਤੇ ਮਿਸਰ ਵਿਚਕਾਰ ਰਾਫ਼ਾਹ ਨੇੜਲੇ ਲਾਂਘੇ ’ਤੇ ਮੰਗਲਵਾਰ ਨੂੰ ਕਬਜ਼ਾ ਕਰ ਲਿਆ ਸੀ ਜੋ ਅਜੇ ਵੀ ਬੰਦ ਪਿਆ ਹੈ। ਖ਼ਬਰ ਏਜੰਸੀ ਦੇ ਪੱਤਰਕਾਰਾਂ ਨੇ ਇਲਾਕੇ ’ਚ ਰਾਤ ਸਮੇਂ ਤੇਜ਼ ਧਮਾਕਿਆਂ ਅਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਲਾਕੇ ’ਚ ਬੁੱਧਵਾਰ ਤੜਕੇ ਦੋ ਵੱਡੇ ਧਮਾਕੇ ਵੀ ਸੁਣਾਈ ਦਿੱਤੇ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਲਾਜ ਲਈ ਰਾਫ਼ਾਹ ਲਾਂਘੇ ਤੋਂ ਜਾਣ ਵਾਲੇ 46 ਮਰੀਜ਼ ਹੁਣ ਫਸ ਗਏ ਹਨ। ਸੰਯੁਕਤ ਰਾਸ਼ਟਰ ਏਜੰਸੀਆਂ ਅਤੇ ਸਹਾਇਤਾ ਗਰੁੱਪਾਂ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਮਾਨਵੀ ਸਹਾਇਤਾ ਤੇਜ਼ ਕਰ ਦਿੱਤੀ ਹੈ ਕਿਉਂਕਿ ਇਜ਼ਰਾਈਲ ਨੇ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਦੇ ਦਬਾਅ ਹੇਠ ਕੁਝ ਪਾਬੰਦੀਆਂ ਹਟਾਉਂਦਿਆਂ ਉੱਤਰ ’ਚ ਵਾਧੂ ਲਾਂਘਾ ਖੋਲ੍ਹ ਦਿੱਤਾ ਹੈ। ਉਂਜ ਸਹਾਇਤਾ ਕਰਮੀਆਂ ਨੇ ਕਿਹਾ ਹੈ ਕਿ ਰਾਫ਼ਾਹ ਲਾਂਘਾ ਬੰਦ ਹੋਣ ਨਾਲ ਟਰੱਕਾਂ ਅਤੇ ਜੈਨਰੇਟਰਾਂ ਲਈ ਈਂਧਣ ਦਾ ਦਾਖ਼ਲਾ ਰੁਕ ਜਾਵੇਗਾ ਜਿਸ ਦੇ ਗੰਭੀਰ ਸਿੱਟੇ ਨਿਕਲਣਗੇ। ਉਧਰ ਸੰਯੁਕਤ ਰਾਸ਼ਟਰ ਆਖਦਾ ਆ ਰਿਹਾ ਹੈ ਕਿ ਉੱਤਰੀ ਗਾਜ਼ਾ ’ਚ ਕਾਲ ਵਰਗੇ ਹਾਲਾਤ ਹਨ। 

ad