ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਸ਼ਾਹਕੋਟ ਥਾਣੇ 'ਚ ਮਾਮਲਾ ਦਰਜ

ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਸ਼ਾਹਕੋਟ ਥਾਣੇ 'ਚ ਮਾਮਲਾ ਦਰਜ

ਸ਼ਾਹਕੋਟ, - ਸ਼ਾਹਕੋਟ ਪੁਲਿਸ ਵਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਰਣਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਨੰਗਲ ਅੰਬੀਆਂ ਖ਼ੁਰਦ ਦੇ ਬਿਆਨਾਂ 'ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮਿ੍ਤਪਾਲ ਸਿੰਘ 'ਤੇ ਹਥਿਆਰ ਦਿਖਾ ਕੇ ਕੱਪੜੇ ਪ੍ਰਾਪਤ ਕਰਨ ਲਈ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਗ੍ਰੰਥੀ ਸਿੰਘ ਨੇ ਦੱਸਿਆ ਕਿ ਮਿਤੀ 18 ਮਾਰਚ ਨੂੰ ਬਾਅਦ ਦੁਪਹਿਰ ਕਰੀਬ 1:15 'ਤੇ ਭਾਈ ਅੰਮਿ੍ਤਪਾਲ ਸਿੰਘ ਆਪਣੇ ਚਾਰ ਸਾਥੀਆਂ ਸਮੇਤ ਪਿੰਡ ਨੰਗਲ ਅੰਬੀਆਂ ਖ਼ੁਰਦ (ਸ਼ਾਹਕੋਟ) ਦੇ ਗੁਰਦੁਆਰਾ ਸਾਹਿਬ 'ਚ ਆਇਆ, ਜੋ ਕਿ ਨਿਹੰਗ ਬਾਣੇ 'ਚ ਸਨ | ਉਨ੍ਹਾਂ ਦੱਸਿਆ ਕਿ ਭਾਈ ਅੰਮਿ੍ਤਪਾਲ ਸਿੰਘ ਨੇ ਉਨ੍ਹਾਂ ਕੋਲੋਂ ਭੇਸ ਬਦਲਣ ਲਈ ਕੱਪੜਿਆਂ ਦੀ ਮੰਗ ਕੀਤੀ ਅਤੇ ਕੱਪੜੇ ਨਾ ਦੇਣ 'ਤੇ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ 'ਤੇ ਪਿਸਤੌਲ ਤੇ ਬੰਦੂਕ ਤਾਣ ਦਿੱਤੀ, ਜਿਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਦੇ ਕੱਪੜਿਆਂ ਵਾਲੀ ਅਲਮਾਰੀ ਖੋਲ੍ਹ ਦਿੱਤੀ | ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਕੱਪੜੇ ਬਦਲ ਲਏ | ਇਨੇ ਨੂੰ ਕੁਝ ਨੌਜਵਾਨ ਦੋ ਮੋਟਰਸਾਈਕਲਾਂ 'ਤੇ ਆਏ ਤੇ ਉਨ੍ਹਾਂ ਆਪਣੇ ਮੋਟਰਸਾਈਕਲ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਦੇ ਦਿੱਤੇ ਤੇ ਆਪ ਖੁਦ ਬਰੇਜ਼ਾ ਕਾਰ 'ਚ ਸਵਾਰ ਹੋ ਕੇ ਚੱਲੇ ਗਏ | ਰਣਜੀਤ ਸਿੰਘ ਦੇ ਬਿਆਨਾਂ 'ਤੇ ਸ਼ਾਹਕੋਟ ਪੁਲਿਸ ਨੇ ਭਾਈ ਅੰਮਿ੍ਤਪਾਲ ਸਿੰਘ ਖ਼ਿਲਾਫ਼ ਆਈ.ਪੀ.ਸੀ. ਐਕਟ ਤਹਿਤ ਧਾਰਾ 386, 506, 148, 149 ਅਤੇ ਅਸਲ੍ਹਾ ਐਕਟ 25, 27 ਤਹਿਤ ਮੁਕੱਦਮਾ ਨੰਬਰ 47 ਥਾਣਾ ਸ਼ਾਹਕੋਟ ਵਿਖੇ ਦਰਜ ਕੀਤਾ ਹੈ |

sant sagar